ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਜਗਜੀਤ ਸਿੰਘ ਵਾਲੀਆ ਪੀ.ਪੀ.ਐਸ ਨੇ ਇੱਕ ਪ੍ਰੈਸ
ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਏ.ਸੀ.ਪੀ ਸੈਂਟਰਲ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਮੁੱਖੀ ਸੁਖਜਿੰਦਰ ਸਿੰਘ ਅਤੇ ਚੌਕੀ ਇੰਚਾਰਜ ਏ.ਐਸ.ਆਈ ਸਲਵਿੰਦਰ ਸਿੰਘ ਵਲੋਂ ਬੀਤੇ ਮਹੀਨੇ ਦੋ ਸਾਲਾ ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਉਕਤ ਬੱਚੀ ਨੂੰ ਬਰਾਮਦ ਕੀਤਾ ਗਿਆ ਹੈ।
ਏ.ਡੀ.ਸੀ.ਪੀ ਵਾਲੀਆ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਕਿਰਾਏਦਾਰ ਹਰਪਾਲ ਸਿੰਘ ਦੀ ਹਵੇਲੀ ਗਲੀ ਨੰਬਰ 21 ਫਤਹਿ ਸਿੰਘ ਕਲੋਨੀ ਗੇਟ ਹਕੀਮਾਂ ਅੰਮ੍ਰਿਤਸਰ ਦੀ ਤਕਰੀਬਨ ਦੋ ਸਾਲਾ ਬੱਚੀ ਅਨੂ ਦੇ ਅਗਵਾ ਸਬੰਧੀ ਏ.ਐਸ.ਆਈ ਸਲਵਿੰਦਰ ਸਿੰਘ ਪੁੁਲਿਸ ਚੌਕੀ ਫਤਾਹਪੁਰ ਵਲੋਂ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿਖੇ ਪਰਮਜੀਤ ਕੌਰ ਉਰਫ ਪਾਜਮ ਉਰਫ ਕੋਮਲ ਪੁੱਤਰੀ ਸਵਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਮੋਹਨ ਨਗਰ ਵੇਰਕਾ ਖਿਲਾਫ ਮੁਕੱਦਮਾ ਦਰਜ ਕਰ ਕੇ ਬੱਚੀ ਅਨੂ ਨੂੰ ਲੱਭਣ ਲਈ ਕਾਰਵਾਈ ਅੰਜ਼ਾਮ ਦਿੱਤੀ ਜਾ ਰਹੀ ਸੀ।ਇਸੇ ਦੌਰਾਨ ਖਾਸ ਮੁਖਬਰ ਦੀ ਇਤਲਾਹ `ਤੇ ਅਗਵਾ ਸ਼ੁਦਾਬੱਚੀ ਅਨੂ ਸਮੇਤ ਚੀਲ ਮੰਡੀ ਸਥਿਤ ਗਰੋਵਰ ਹਸਪਤਾਲ ਨੇੜੇ ਘੁੰੰਮ ਰਹੀ ਪਰਮਜੀਤ ਕੌਰ ਉਰਫ ਪਾਜਮ ਉਰਫ ਕੋਮਲ ਨੂੰ ਕਾਬੂ ਕਰ ਲਿਆ।ਉਨਾਂ ਕਿਹਾ ਕਿ ਬਰਾਮਦ ਹੋਈ ਬੱਚੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਅਤਟ ਗ੍ਰਿਫਤਾਰ ਕੀਤੀ ਗਈ ਔਰਤ ਕੋਲੋਂ ਬਰੀਕੀ ਨਾਲ ਪੁੱਛਗਿਛ ਕਰਨ ਲਈ ਉਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media