Friday, October 9, 2026

ਅਮਨਦੀਪ ਕਾਲਜ਼ ਆਫ਼ ਨਰਸਿੰਗ ਨੇ ਮਨਾਇਆ ਵਿਸ਼ਵ ਸਿਹਤ ਦਿਵਸ

ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਵੀ ਭਾਗ ਲੈਣ- ਡਾ. ਅਨੂਪ੍ਰੀਤ ਕੌਰ
ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਮਨਦੀਪ ਕਾਲਜ ਆਫ ਨਰਸਿੰਗ ਜੇਠੂਵਾਲ ਵਿਖੇ ਬੀਤੇ ਦਿਨੀਂ ਵਿਸ਼ਵ ਸਿਹਤ ਦਿਵਸ ਨੂੰ PPN1504201812ਖੇਡ ਦਿਵਸ ਵਜੋਂ ਮਨਾਇਆ ਗਿਆ ਅਤੇ ਵਿਦਿਆਰਥੀਆਂ ਨੇ ਅਲੱਗ-ਅਲੱਗ ਖੇਡਾਂ ਕ੍ਰਿਕਟ, ਐਥਲੈਟਿਕਸ, ਖੋ-ਖੋ, ਰੱਸਾਕਸ਼ੀ ਆਦਿ ਖੇਡਾਂ ਵਿਚ ਭਾਗ ਲੈ ਕੇ ਆਪਣੀ ਨਰੋਈ ਸਿਹਤ ਦਾ ਪ੍ਰਦਰਸ਼ਨ ਕੀਤਾ।ਮੁੱਖ ਮਹਿਮਾਨ ਡਾ. ਅਨੁਪ੍ਰੀਤ ਕੌਰ ਨੇ ਪੜਾਈ ਵਿੱਚ ਖੇਡਾਂ ਅਤੇ ਚੰਗੀ ਸਿਹਤ ਦੀ ਜਰੂਰਤ ‘ਤੇ ਚਾਨਣਾ ਪਾਇਆ।ਕਾਲਜ ਪ੍ਰਿੰਸੀਪਲ ਨਰਿੰਦਰ ਖਹਿਰਾ ਤੇ ਸਟਾਫ ਨੇ ਖੇਡਾਂ ‘ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੁੰ ਸਨਮਾਨਿਤ ਕੀਤਾ ।
 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply