Sunday, June 14, 2026

ਸਰਕਾਰ ਤੇ ਰਿਜ਼ਰਵ ਬੈਂਕ ਨੇ ਮੁਦਰਾ ਦੀ ਅਸਧਾਰਨ ਮੰਗ ਪੂਰੀ ਕਰਨ ਲਈ ਲੋੜੀਂਦੇ ਕਦਮ ਚੁੱਕੇ

ਬੰਦ ਪਏ ਏ.ਟੀ.ਐਮ ਜਲਦ ਹੋਣਗੇ ਕਾਰਜਸ਼ੀਲ

ਦਿੱਲੀ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਿਛਲੇ ਤਿੰਨ ਮਹੀਨਿਆਂ ਦੌਰਾਨ ਦੇਸ਼ ਵਿੱਚ ਮੁਦਰਾ ਦੀ ਮੰਗ ਨੂੰ ਲੈ ਕੇ ਅਸਧਾਰਨ ਉਛਾਲ ਦੇਖੇ ਗਏ ਹਨ।ਇਸ ਮਹੀਨੇ ਦੇ ਪਹਿਲੇ 13 ਦਿਨਾਂ ਵਿੱਚ ਹੀ ਮੁਦਰਾ ਸਪਲਾਈ 45,000 ਕਰੋੜ ਰੁਪਏ ਵਧ ਗਈ ਹੈ।ਅੱਜ ਜਾਰੀ ਬਿਆਨ ਅਨੁਸਾਰ ਮੰਗ ਵਿੱਚ ਇਹ ਅਸਧਾਰਨ ਵਾਧਾ ਦੇਸ਼ ਦੇ ਕੁੱਝ ਭਾਗਾਂ ਜਿਵੇਂ ਕਿ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਮੱਧ ਪ੍ਰਦੇਸ਼ ਅਤੇ ਬਿਹਾਰ ਆਦਿ ਵਿੱਚ ਦੇਖਿਆ ਗਿਆ ਹੈ। ਇਸ ਅਸਧਾਰਨ ਮੰਗ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਰਿਜ਼ਰਵ ਬੈਂਕ ਨਾਲ ਮਿਲ ਕੇ ਸਾਰੇ ਜ਼ਰੂਰੀ ਕਦਮ ਚੁੱਕੇ ਹਨ।ਕੋਈ ਵੀ ਮੰਗ ਪੂਰੀ ਕਰਨ ਲਈ 500, 200 ਅਤੇ 100 ਰੁਪਏ ਦੇ ਨੋਟਾਂ ਸਮੇਤ ਉਚਿਤ ਮਾਤਰਾ ਵਿੱਚ ਨੋਟ ਉਪਲੱਬਧ ਹਨ। ੱਸਰਕਾਰ ਸਾਰੇ ਲੋਕਾਂ ਨੂੰ ਯਕੀਨ ਦੁਆਉਣਾ ਚਾਹੁੰਦੀ ਹੈ ਕਿ ਕਰੰਸੀ ਨੋਟਾਂ ਦੀ ਉਚਿਤ ਸਪਲਾਈ ਹੋ ਰਹੀ ਹੈ ਜਿਸ ਨਾਲ ਹੁਣ ਤੱਕ ਦੀ ਸਮੁੱਚੀ ਮੰਗ ਪੂਰੀ ਕੀਤੀ ਗਈ ਹੈ।ਬੰਦ ਪਏ ਏਟੀਐਮਜ਼ ਨੂੰ ਕੈਸ਼ ਸਪਲਾਈ ਕਰਨ ਅਤੇ ਨਿਯਮਤ ਰੂਪ ਵਿੱਚ ਕਾਰਜਸ਼ੀਲ ਕਰਨ ਲਈ ਸਰਕਾਰ ਸਾਰੇ ਕਦਮ ਉਠਾ ਰਹੀ ਹੈ।

ਵਿੱਚ ਯੂ.ਪੀ.ਐਸ.ਸੀ ਨੇ ਐਲਾਨੇ ਭਰਤੀ ਨਤੀਜੇ

ਦਿੱਲੀ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਾਰਚ 2018 ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।ਸਿਫਾਰਸ਼ ਕੀਤੇ ਗਏ ਉਮੀਦਵਾਰਾਂ ਨੂੰ ਡਾਕ ਰਾਹੀਂ ਵੱਖਰੇ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਹੈ।

 

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply