ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਪ੍ਰੀਤਮ ਸਿੰਘ) – 550 ਸਾਲ ਗੁਰੂ ਨਾਨਕ ਦੀ ਬਾਣੀ ਨਾਲ ਨੂੰ ਸਮਰਪਿਤ ਤੀਸਰਾ ਅਰਦਾਸ ਸਮਾਗਮ 20 ਐਪ੍ਰਲ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਹੋਈ ਮੀਟਿੰਗ ਦੌਰਾਨ ਭਾਈ ਗੁਰਇਕਬਾਲ ਸਿੰਘ ਨੇ ਮੈਬਰਾਂ ਦੀਆਂ ਡਿਊਟੀਆਂ ਲਾਈਆਂ।ਇਸ ਸਮੇਂ ਭਾਈ ਸਾਹਿਬ ਨੇ ਦੱਸਿਆ ਕਿ ਤੀਸਰੇ ਅਰਦਾਸ ਸਮਾਗਮ ਨੂੰ ਸਮਰਪਿਤ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਲੋਂ ਬੱਚਿਆਂ ਦੇ ਵਾਹਿਗੁਰੂ ਲਿਖਣ ਭਗਤੀ ਦੇ ਸਮਾਗਮ ਵਿੱਚ ਬੱਚਿਆਂ ਵਲੋਂ ਉਮਰ ਵਰਗ ਮੁਤਾਬਿਕ ਸਲੇਬਸ ਅਨੁਸਾਰ ਕਾਪੀਆਂ ਉਤੇ ਵਾਹਿਗੁਰੂ ਲਿਖੀਆਂ ਕਾਪੀਆਂ ਅੱਜ 19 ਅਪ੍ਰੈਲ ਨੂੰ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ ਜਮ੍ਹਾਂ ਕਰਵਾਈਆਂ ਗਈਆਂ ਤੇ ਕਾਪੀਆਂ ਜਮ੍ਹਾਂ ਕਰਵਾਉਣ ਵਾਲੇ ਹਰ ਬੱਚੇ ਨੂੰ ਮੌਕੇ `ਤੇ ਇਨਾਮ` `ਤੇ ਇਕ ਕੂਪਨ ਵੀ ਦਿੱਤਾ ਗਿਆ।22 ਅਪੈ੍ਰਲ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਕੂਪਨ ਦਾ ਡਰਾਅ ਕੱਢ ਕੇ 26 ਵੱਡੇ ਇਨਾਮ ਕੱਢੇ ਜਾਣਗੇ, ਜਿੰਨਾਂ ਵਿੱਚ ਗੋਲਡ ਮੈਡਲ, ਐਕਟਿਵਾ, ਐਲ.ਸੀ.ਡੀ, ਹਾਰਮੋਨੀਅਮ ਅਤੇ ਸਾਈਕਲ ਸ਼ਾਮਲ ਹੋਣਗੇ।ਭਾਈ ਸਾਹਿਬ ਨੇ ਦੱਸਿਆ ਕਿ ਲਹਿਰ ਨੂੰ ਸਮਰਪਿਤ 19 ਤੋਂ 22 ਅਪੈ੍ਰਲ ਤੱਕ ਦਿਨ ਦੇ ਸਮੇਂ ਜਪ-ਤਪ ਦੇ ਸਮਾਗਮ ਦੀਆਂ ਲੜੀਆਂ ਵਿਚ ਸ਼੍ਰੀ ਜੁਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਵਾਹਿਗੁਰੂ ਜਾਪ ਦੀਆਂ ਸੰਗਤਾਂ ਵਲੋਂ ਹਾਜਰੀਆਂ ਲਗਾਈਆਂ ਜਾਣਗੀਆਂ ਅਤੇ ਹਰ ਰੋਜ਼ ਸ਼ਾਮ ਨੂੰ ਕਥਾ ਕੀਰਤਨ ਦੇ ਦੀਵਾਨ ਵੀ ਸਜਾਏ ਜਾਣਗੇ।20 ਅਪ੍ਰੈਲ ਨੂੰ ਵਿਸ਼ੇਸ਼ ਤੀਸਰਾ ਅਰਦਾਸ ਸਮਾਗਮ ਹੋਵੇਗਾ, ਜਿਸ ਵਿਚ ਸੰਤ ਮਹਾਪੁਰਸ਼, ਸਿੰਘ ਸਾਹਿਬ ਅਤੇ ਪੰਥ ਪ੍ਰਸਿੱਧ ਕੀਰਤਨੀ ਜਥੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਉਪਰੰਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਕੀਤੇ, ਜਪ-ਤਪ ਦੀ ਸਰਬਤ ਦੇ ਭਲੇ ਦੀ ਅਰਦਾਸ ਹੋਵੇਗੀ।ਭਾਈ ਸਾਹਿਬ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਰਬਤ ਦੇ ਭਲੇ ਦੀ ਅਰਦਾਸ ਲਈ ਜਪ ਤਪ ਦੀ ਜਾਣਕਾਰੀ ਲਿਖਵਾਉਣ ਦੀ ਅਪੀਲ ਕੀਤੀ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media