ਦਿੱਲੀ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੁਨੀਆ ਦੇ ਰੂਬਰੂ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੇਲਵੇ ਸਟੇਸ਼ਨ ਮੇਰੇ ਜੀਵਨ ਦਾ ਸੁਨਹਿਰਾ ਪੰਨਾ ਹੈ, ਜਿਸ ਨੇ ਮੈਨੂੰ ਜਿਊਣਾ ਅਤੇ ਜੂਝਣਾ ਸਿਖਾਇਆ।ਜਿਸ ਪਲ ਸੰਤੋਸ਼ ਦਾ ਭਾਵ ਪੈਦਾ ਹੋ ਜਾਂਦਾ ਹੈ, ਜੀਵਨ ਫਿਰ ਅੱਗੇ ਨਹੀਂ ਵਧਦਾ।ਹਰ ਉਮਰ, ਹਰ ਯੁਗ ਵਿੱਚ ਕੁੱਝ ਨਾ ਕੁੱਝ ਨਵਾਂ ਪਾਉਣ ਨੂੰ ਗਤੀ ਦਿੰਦਾ ਹੈ।
ਜਜ਼ਬਾ ਹੋਣਾ ਸਭ ਤੋਂ ਜ਼ਰੂਰੀ ਹੈ…
ਮੈਨੂੰ ਖੁਸ਼ੀ ਹੈ ਕਿ ਅੱਜ 125 ਕਰੋੜ ਲੋਕਾਂ ਦੇ ਮਨ ਵਿੱਚ ਇੱਕ ਉਮੰਗ, ਆਸ਼ਾ ਅਤੇ ਸੰਕਲਪ ਦਾ ਭਾਵ ਹੈ ਅਤੇ ਲੋਕ ਮੇਰੇ ਤੋਂ ਉਮੀਦ ਕਰ ਰਹੇ ਹਨ।ਲੋਕਾਂ ਦੀਆਂ ਮੇਰੇ ਤੋਂ ਉਮੀਦਾਂ ਇਸ ਲਈ ਹਨ ਕਿਉਂ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਸੀਂ ਕਰਕੇ ਜ਼ਰੂਰ ਦਿਖਾਵਾਂਗੇ।ਬੇਸਬਰੀ ਮੇਰੇ ਲਈ ਊਰਜਾ ਹੈ ਅਤੇ ਜਦੋਂ ਤੁਸੀਂ ‘ਸਰਵਜਨ ਹਿਤਾਯ, ਸਰਵਜਨ ਸੁਖਾਟ’ ਦੇ ਸੰਕਲਪ ਨੂੰ ਲੈ ਕੇ ਚਲਦੇ ਹੋ ਤਾਂ ਨਿਰਾਸ਼ਾ ਦੀ ਗੱਲ ਹੀ ਨਹੀਂ ਉਠਦੀ।
‘ਓਦੋਂ ਅਤੇ ਹੁਣ’ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਜਦੋਂ ਨੀਤੀ ਸਪੱਸ਼ਟ ਹੋਵੇ, ਨੀਅਤ ਸਾਫ਼ ਹੋਵੇ ਅਤੇ ਇਰਾਦੇ ਨੇਕ ਹੋਣ ਤਾਂ ਉਸੇ ਵਿਵਸਥਾ ਦੇ ਨਾਲ ਤੁਸੀਂ ਇੱਛਤ ਨਤੀਜੇ ਲੈ ਸਕਦੇ ਹੋ।ਲੋਕਤੰਤਰ ਕੋਈ ਕਾਨਟ੍ਰੈਕਟ ਐਗਰੀਮੈਂਟ ਨਹੀਂ, ਇਹ ਭਾਗੀਦਾਰੀ ਦਾ ਕੰਮ, ਜਨਤਾ-ਜਨਾਰਦਨ ਦੀ ਤਾਕਤ ਬਹੁਤ ਹੁੰਦੀ ਹੈ ਅਤੇ ਉਨ੍ਹਾਂ ਉੱਤੇ ਜਿੰਨਾ ਭਰੋਸਾ ਹੋਵੇਗਾ, ਉਸ ਦੇ ਨਤੀਜੇ ਦੇਖਣ ਨੂੰ ਮਿਲਣਗੇ।
ਮੇਰੀ ਪੂੰਜੀ ਹੈ-ਸਖ਼ਤ ਮਿਹਨਤ, ਪ੍ਰਮਾਣਿਕਤਾ ਅਤੇ 125 ਕਰੋੜ ਲੋਕਾਂ ਦਾ ਪਿਆਰ….
ਮੈਂ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਉਂਦਾ ਸਾਂ ਕਿ ਮੈਂ ਗਲਤੀਆਂ ਕਰ ਸਕਦਾ ਹਾਂ ਲੇਕਿਨ ਗਲਤ ਇਰਾਦੇ ਨਾਲ ਕੋਈ ਕੰਮ ਨਹੀਂ ਕਰਾਂਗਾ।ਦੇਸ਼ ਵਿੱਚ ਵੈਲਨੈਸ ਸੈਂਟਰ ਹੋਵੇ ਜਾਂ ਪ੍ਰੀਵੈਂਟਿਵ ਹੈਲਥਕੇਅਰ ਹੋਵੇ, ਅਸੀਂ ਹਰ ਭਾਰਤੀ ਦੀ ਸਿਹਤ ਲਈ ਕੰਮ ਕਰ ਰਹੇ ਹਾਂ।ਭਗਵਾਨ ਬਸਵੇਸ਼ਵਰ ਨੇ ਲੋਕਤੰਤਰ ਲਈ ਆਪਣਾ ਪੂਰਾ ਜੀਵਨ ਖਪਾ ਦਿੱਤਾ ਅਤੇ ਸਮਾਜ ਨੂੰ ਜੋੜਨ ਦਾ ਅਦਭੁੱਤ ਕੰਮ ਕੀਤਾ।ਲੋਕਤੰਤਰ, ਸਮਾਜਿਕ ਚੇਤਨਾ ਅਤੇ ਨਾਰੀ ਸਸ਼ਕਤੀਕਰਨ ਲਈ ਕੀਤਾ ਗਿਆ ਭਗਵਾਨ ਬਸਵੇਸ਼ਵਰ ਦਾ ਯਤਨ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ।
ਅਸੀਂ ਇੱਕ ਅਜਿਹਾ ਈਕੋ-ਸਿਸਟਮ ਬਣਾ ਰਹੇ ਹਾਂ ਜਿੱਥੇ ਸਾਰਿਆਂ ਲਈ ਅਵਸਰ ਹੋਣ….
ਅੱਜ ਅਸੀਂ ਕਿਸਾਨ ਕਲਿਆਣ ਲਈ ਕੰਮ ਕਰ ਰਹੇ ਹਾਂ ਚਾਹੇ ਉਹ 2022 ਤੱ ਖੇਤੀ ਨਾਲ ਹੋਣ ਵਾਲੀ ਆਮਦਨ ਦੁਗਣੀ ਕਰਨੀ ਹੋਵੇ, ਯੂਰੀਆ ਦੀਅਸਾਨ ਉਪਲੱਬਧਤਾ ਹੋਵੇ ਜਾਂ ਯੂਰੀਆ ਦੀ ਨੀਮ-ਕੋਟਿੰਗ ਹੋਵੇ, ਅਸੀਂ ਇੱਕ ਨਿਸ਼ਚਿਤ ਟੀਚੇ ਦੇ ਨਾਲ ਅੱਗੇ ਵਧ ਰਹੇ ਹਾਂ।ਚਾਹੇ ਕੋਈ ਪੈਰਾਮੀਟਰ ਹੋਵੇ, ਦੇਸ਼ ਲਈ ਚੰਗਾ ਕਰਨ ਵਿੱਚ ਅਸੀਂ ਕੋਈ ਕਮੀ ਨਹੀਂ ਰੱਖੀ ਹੈ।ਅੱਜ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁਗ ਵਿੱਚ ਜੀ ਰਹੇ ਹਾਂ ਅਤੇ ਅਸੀਂ ਟੈਕਨੋਲੋਜੀ ਨੂੰ ਅਲੱਗ ਨਹੀਂ ਕਰ ਸਕਦੇ।ਭਾਰਤ ਅੱਖ ਝੁਕਾ ਕੇ ਜਾਂ ਅੱਖ ਉਠਾ ਕੇ ਨਹੀਂ ਬਲਕਿ ਅੱਖ ਮਿਲਾ ਕੇ ਗੱਲ ਕਰਨ ਵਿੱਚ ਵਿਸ਼ਵਾਸ ਕਰਦਾ ਹੈ।ਇਤਿਹਾਸ ਵਿੱਚ ਨਾਮ ਦਰਜ ਕਰਨਾ ਮੇਰਾ ਟੀਚਾ ਨਹੀਂ, ਮੈਂ ਉਸੇ ਤਰ੍ਹਾਂ ਜਿਵੇਂ ਮੇਰੇ ਸਵਾ ਸੌ ਕਰੋੜ ਦੇਸ਼ਵਾਸੀ।
Punjab Post Daily Online Newspaper & Print Media