Friday, September 11, 2026

ਡੀ.ਏ.ਵੀ ਇੰਟਰਨੈਸ਼ਨਲ ਦੇ ਬੱਚਿਆਂ ਨੇ ਸਿੱਖੇ ਵਿਗਿਆਨ ਦੇ ਉਪਯੋਗ

PPN2004201802

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਅੰਜਨਾ ਗਪਤਾ ਦੀ ਅਗਵਾਈ `ਚ ਆਯੋਜਿਤ ਏ.ਟੀ.ਐਲ ਭਾਈਚਾਰਾ ਦਿਵਸ ਸਮੇਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਿਗਿਆਨ ਦੇ ਅਲੱਗ ਅਲੱਗ ਪ੍ਰਯੋਗ ਦੇਖੇ, ਸਿੱਖੇ ਅਤੇ ਇੰਨ੍ਹਾਂ ਪ੍ਰਯੋਗਾਂ ਨੂੰ ਖੁੱਦ ਵੀ ਕੀਤਾ।  ਨੀਤੀ ਆਯੋਗ ਦੇ ਦਿਸ਼ਾ-ਨਿਰਦੇਸ਼ ਹੇਠ ਕਰਵਾਏ ਗਏ ਇਸ ਵਿਸ਼ੇਸ਼ ਆਯੋਜਨ ਵਿੱਚ ਸ਼ਹਿਰ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੋਂ ਪਹੁੰਚੇ ਹੋਏ ਵਿਦਿਆਰਥੀਆਂ ਨੂੰ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਡਰੋਨ ਚਲਾਉਣਾ ਅਤੇ ਰਕਤਚਾਪ, ਮਧੂਮੇਹ ਨੂੰ ਚੈਕ ਕਰਨਾ ਵੀ ਸਿਖਾਇਆ ਗਿਆ। ਵਿਦਿਆਰਥੀਆਂ ਨੇ ਮਿੱਟੀ ਵਿੱਚ ਮੌਜੂਦ ਨਮੀ ਨੂੰ ਜਾਚਣ ਦੀ ਪ੍ਰਕਿਰਿਆ ਸਮਝੀ ਅਤੇ ਪੇਪਰ ਸਰਕਟ ਬਨਾਉਣਾ ਵੀ ਸਿੱਖਿਆ।ਵਿਦਿਆਰਥੀਆਂ ਨੇ ਏ.ਟੀ.ਐਲ ਪ੍ਰਯੋਗਸ਼ਾਲਾ ਵਿੱਚ ਪ੍ਰਯੋਗਾਂ ਕੀਤੇ।  PPN2004201801 ਪ੍ਰਿੰਸੀਪਲ ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ।ਸਾਡੇ ਆਸ-ਪਾਸ ਰੋਜ਼ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਵਿੱਚ ਗਿਆਨ ਹਾਜ਼ਰ ਹੈ। ਵਿਗਿਆਨਿਕ ਪ੍ਰਕਿਰਿਆਵਾਂ ਨੂੰ ਕੇਵਲ ਪੜ੍ਹ ਕੇ ਹੀ ਨਹੀਂ ਸਮਝਿਆ ਜਾ ਸਕਦਾ।ਖੁੱਦ ਪ੍ਰਯੋਗ ਕਰਕੇ ਦੇਖਿਆ ਜਾਵੇ ਤਾਂ ਇੰਨ੍ਹਾਂ ਪ੍ਰਕਿਰਿਆਵਾਂ ਨੂੰ ਸਰਲ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ।ਵਿਦਿਆਰਥੀਆਂ ਨੇ ਬਹਤ ਹੀ ਉਤਸ਼ਾਹਪੁੂਵਕ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲਿਆ।
   

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply