Tuesday, April 7, 2026

ਔਰਤਾਂ ਨਾਲ ਮਾੜੇ ਵਿਵਹਾਰ ਦੇ ਮਾਮਲੇ `ਚ ਪ੍ਰਧਾਨ ਜੀ.ਕੇ ਵਲੋਂ ਦਿੱਲੀ ਕਮੇਟੀ ਦੇ 3 ਸੀਨੀਅਰ ਅਧਿਕਾਰੀ ਸਸਪੈਂਡ

ਨਵੀਂ ਦਿੱਲੀ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਦੇਸ਼ ਦੌਰੇ ਤੋਂ ਪਰਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ Manjit Singh GKਕਮੇਟੀ ’ਚ ਬੀਤੇ ਕਈ ਦਿਨਾਂ ਤੋਂ ਚਲ ਰਹੇ ਵਿਵਾਦ ’ਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ।ਬਰਤਾਨੀਆਂ ਯਾਤਰਾ ਤੋਂ ਵਾਪਿਸ ਆਉਂਦੇ ਹੀ ਜੀ.ਕੇ ਨੇ ਅੱਜ ਮਹਿਲਾਵਾਂ ਨਾਲ ਵਿਵਾਦਿਤ ਵਿਵਹਾਰ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਕਮੇਟੀ ਦੇ 3 ਸੀਨੀਅਰ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ।ਸਸਪੈਂਡ ਹੋਣ ਵਾਲੇ ਅਧਿਕਾਰੀਆਂ ’ਚ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ, ਮੀਤ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਅਤੇ ਬਲਬੀਰ ਸਿੰਘ ਸ਼ਾਮਿਲ ਹਨ।
                    ਇਸ ਦੇ ਨਾਲ ਹੀ ਜੀ.ਕੇ ਨੇ ਤਿੰਨੋ ਅਧਿਕਾਰੀਆਂ ਦੇ ਖਿਲਾਫ ਦੋਸ਼ਾਂ ਦੀ ਜਾਂਚ ਲਈ ਸੇਵਾ ਮੁਕਤ ਜੱਜ ਆਰ.ਐਸ ਸੋਢੀ ਦੀ ਜਾਂਚ ਕਮੇਟੀ ਬਨਾਉਣ ਦਾ ਐਲਾਨ ਕੀਤਾ।ਜੱਜ ਸੋਢੀ ਨੂੰ 30 ਅਪ੍ਰੈਲ ਤੱਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ।ਇਸ ਦੇ ਨਾਲ ਹੀ ਕਮੇਟੀ ਦਾ ਆਰਜ਼ੀ ਜਨਰਲ ਮੈਨੇਜਰ ਧਰਮਿੰਦਰ ਸਿੰਘ ਨੂੰ ਜਾਂਚ ਪੂਰੀ ਹੋਣ ਤੱਕ ਬਣਾਇਆ ਗਿਆ ਹੈ।ਉਹ ਗੁਰਦੁਆਰਾ ਬੰਗਲਾ ਸਾਹਿਬ ਦੇ ਜਨਰਲ ਮੈਨੇਜਰ ਦੇ ਨਾਲ ਹੀ ਦਫਤਰ ਦਾ ਵਾਧੂ ਕਾਰਜ ਵੀ ਦੇਖਣਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply