Saturday, September 21, 2024

ਦਿੱਲੀ ਫਤਹ ਦਿਵਸ ਦੇ ਸਮਾਗਮਾਂ ਦੀ ਅਰੰਭਤਾ ਅੱਜ ਅੰਮ੍ਰਿਤਸਰ ਤੋਂ

ਨਵੀਂ ਦਿੱਲੀ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੁਲਤਾਨ-ਉਲ-ਕੌਮ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ Jassa Singh Ahluwaliaਜਥੇਦਾਰ ਸਿੰਘ ਸਾਹਿਬ ਸ. ਜੱਸਾ ਸਿੰਘ ਆਹਲੂਵਾਲੀਆ ਦੇ 300 ਸਾਲਾ ਜਨਮ ਦਿਵਸ ਨੂੰ ਸਮਰਪਿਤ ਦਿੱਲੀ ਫਤਹ ਦਿਵਸ ਇਸ ਵਰ੍ਹੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਸੀ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਬਿਆਨ ਰਾਹੀਂ ਦੱਸਿਆ ਕਿ ਇਸ ਸਬੰਧ ਵਿੱਚ ਸ਼ਨੀਵਾਰ 21 ਅਪ੍ਰੈਲ (8 ਵੈਸਾਖ) ਤੋਂ ਐਤਵਾਰ 29 ਅਪ੍ਰੈਲ (16 ਵੈਸਾਖ) ਤੱਕ ਚੱਲਣ ਵਾਲੇ 9-ਦਿਨਾਂ ਸਮਾਗਮਾਂ ਦੀ ਅਰੰਭਤਾ ਸ਼ਨੀਵਾਰ 21 ਅਪ੍ਰੈਲ (8 ਅਪ੍ਰੈਲ) ਨੂੰ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹੋ ਰਹੇ ਕੀਰਤਨ ਦਰਬਾਰ ਨਾਲ ਹੋਵੇਗੀ। ਉਨ੍ਹਾਂ ਦਸਿਆ ਕਿ ਇਸ ਤੋਂ ਉਪਰੰਤ ਐਤਵਾਰ 22 ਅਪ੍ਰੈਲ (9 ਵੈਸਾਖ) ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਅਰੰਭ ਹੋਵੇਗਾ, ਜੋ ਵੱਖ-ਵੱਖ ਹਿਸਿਆਂ ਤੋਂ ਹੁੰਦਾ ਹੋਇਆ ਰਾਤ ਅਨੰਦਪੁਰ ਸਾਹਿਬ ਬਿਸਰਾਮ ਕਰੇਗਾ।ਸੋਮਵਾਰ 23 ਅਪ੍ਰੈਲ (10 ਵੈਸਾਖ) ਸਵੇਰੇ ਉਥੋਂ ਅਰੰਭ ਹੋ ਰਾਤ ਫਤਹਗੜ੍ਹ ਸਾਹਿਬ ਬਿਸਰਾਮ ਕਰੇਗਾ। ਮੰਗਲਵਾਰ 24 ਅਪ੍ਰੈਲ (11 ਵੈਸਾਖ) ਸਵੇਰੇ ਉਥੋਂ ਅਰੰਭ ਹੋ ਰਾਤ ਗੁ. ਮੋਤੀ ਬਾਗ ਸਾਹਿਬ ਪਟਿਆਲਾ ਪੁੱਜ ਬਿਸਰਾਮ ਕਰ ਬੁਧਵਾਰ 25 ਅਪ੍ਰੈਲ (12 ਵੈਸਾਖ) ਸਵੇਰੇ ਉਥੋਂ ਅਰੰਭ ਹੋ ਰਾਤ ਗੁ. ਮੰਜੀ ਸਾਹਿਬ ਕੁਰਕਸ਼ੇਤਰ ਬਿਸਰਾਮ ਕਰ 26 ਅਪ੍ਰੈਲ (13 ਵੈਸਾਖ) ਸਵੇਰੇ ਉਥੋਂ ਅਰੰਭ ਹੋ ਰਾਤ ਗੁ. ਸੀਸਗੰਜ ਸਾਹਿਬ ਦਿੱਲੀ ਪੁੱਜ ਸਮਾਪਤ ਹੋਵੇਗਾ।ਰਾਣਾ ਨੇ ਦੱਸਿਆ ਕਿ 27 ਅਪ੍ਰੈਲ (14 ਵੈਸਾਖ) ਨੂੰ ਸ਼ਾਮ ਲਾਲ ਕਿਲਾ ਦਿੱਲੀ ਦੇ ਮੈਦਾਨ ਵਿੱਚ ਖਾਲਸਾਈ ਖੇਡਾਂ ਦੇ ਨਾਲ ਅਗਲੇ ਸਮਾਗਮਾਂ, ਗੁਰਮਤਿ ਸਮਾਗਮ, ਜਰਨੈਲੀ ਫਤਹ ਮਾਰਚ ਅਤੇ ਹੋਰ ਇਤਿਹਾਸਕ ਸਮਾਗਮਾਂ ਦੀ ਅਰੰਭਤਾ ਹੋਵੇਗੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 40 ਦਿਨਾਂ ਬਾਅਦ ਭਾਰਤ ਪੁੱਜਾ ਅਜਨਾਲਾ ਦੇ ਨੌਜਵਾਨ ਦਾ ਮ੍ਰਿਤਕ ਸਰੀਰ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਰੱਬ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply