Monday, September 7, 2026

ਮਾਤਾ ਸੁਲੱਖਣੀ ਗੇਟ ਬਟਾਲਾ ਦੀ ਮੁਰੰਮਤ ਦੀ ਮੰਗ

PPN09081403
ਬਟਾਲਾ, 9 ਅਗਸਤ (ਨਰਿੰਦਰ ਬਰਨਾਲ) –   ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀ ਬਟਾਲਾ ਵਿਖੇ ਬੜੀ ਧੂਮ ਧਾਂਮ ਨਾਲ ਆਰੰਭੀਆਂ ਜਾ ਚੁੱਕੀਆਂ ਹਨ , ਪਰ ਵੇਖਣ ਵਾਲੀ ਗੱਲ ਇਹ ਹੈ ਬਟਾਲਾ ਸ਼ਹਿਰ ਦਾ ਮੁਖ ਮਾਤਾ ਸੁਲੱਖਣੀ ਯਾਦਗਾਰੀ ਗੇਟ ਬਟਾਲਾ ਵੱਲ ਕਿਸੇ ਵੀ ਧਾਰਮਿਕ ਜਾਂ ਸਿਆਸੀ ਲੀਡਰ ਨੇ ਧਿਆਨ ਦਿਤਾ ਹੈ। ਇਸ ਗੇਟ ਦੀਆਂ ਟਾਇਲਾਂ ਦਿਨੋ ਦਿਨ ਕਿਰਦੀਆਂ  ਜਾ ਰਹੀਆਂ ਹਨ ਤੇ ਗੇਟ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ ਤੇ ਨਾਲ ਗੇਟ ਉਪਰ ਇਸ਼ਤਿਹਾਰ ਬਾਜੀ ਕਰਨ ਵਾਲਿਆਂ ਨੇ ਥਾਂ ਥਾਂ ਤੇ ਪੋਸਟਰ ਲਗਾ  ਕੇ ਗੇਟ ਦੀ ਮਹਾਨਤਾ ਵਿਚ ਕਮੀ ਲਿਆਦੀ ਹੈ। ਇਸ ਸਵਾਗਤੀ ਗੇਟ ਉਪਰ ਲਗਾਈਆਂ ਗਈਆਂ ਲਾਈਟਾ ਸਿਰਫ ਵਿਆਹ ਪੂਰਬ ਵਾਲੇ ਦਿਨਾ ਦੌਰਾਨ ਹੀ ਜਗਦੀਆਂ ਹਨ ਫਿਰ ਸਾਰਾ ਸਾਲ ਬੰਦ  ਹੀ ਰਹਿੰਦੀਆਂ ਹਨ, ਬਟਾਲੇ ਦੇ ਸੂਝ ਵਾਨ ਪਤਵੰਤਿਆਂ ਦੀ ਮੰਗ ਹੈ ਕਿ ਇਸ ਗੇਟ ਦੀ ਮੁਰੰਮਤ ਜਲਦੀ ਤੋ ਜਲਦੀ ਕਰਵਾਈ ਜਾਵੇ ਤੇ ਇਸ ਉਪਰ ਲੱਗੀਆਂ ਲਾਇਟਾ ਦੀ ਸਪਲਾਈ ਵੀ ਚਾਲੂ ਕੀਤੀ ਜਾਵੇ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply