
ਬਟਾਲਾ, 9 ਅਗਸਤ (ਨਰਿੰਦਰ ਬਰਨਾਲ) – ਨਰਿੰਦਰ ਬਰਨਾਲ, ਸ੍ਰੀ ਹਰਗੋਬਿੰਦ ਪੁਰ ਰੋਡ ਤੇ ਨਵੀ ਅਬਾਦੀ ਨਜਦੀਕ ਸੜਕ ਉਪਰ ਪਏ ਡੁੰਘੇ ਟੋਇਆ ਕਾਰਨ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਬੀਤੀ ਰਾਤ ਇੱਕ ਟਰਾਲੀ ਫਿਰ ਪਲਟ ਗਈ ਜਿਸ ਕਾਰਨ ਰਾਹਗੀਰਾਂਤੇ ਖਾਸ ਕਰਕੇ ਭਾਰੀ ਵਾਹਨ ਜਿਵੇ ਟਰੱਕਾਂ ਵਾਲਿਆ ਨੂੰ ਪਿੰਡਾ ਦੇ ਰਸਤੇ ਵਿਚੋ ਦੀ ਹੋ ਕੇ ਆਪਣੇ ਟਿਕਾਣਿਆਂ ਤੇ ਪਹੁੰਚਣਾਂ ਪਿਆ ਤੇ ਉਪਨਾਂ ਪ੍ਰਸਾਸਨ ਨੂੰ ਕੋਸਿਆ। ਜਿਕਰ ਯੌਗ ਹੈ ਕਿ ਨਵੀ ਅਬਾਦੀ ਵਾਸੀਆਂ ਵੱਲੋ ਪਹਿਲਾਂ ਵੀ ਕਈ ਵਾਰ ਇਹਨਾ ਖੱਡਿਆਂ ਦੇ ਸਬੰਧ ਵਿਚ ਚੱਕਾ ਜਾਮ ਕਰਕੇ ਪ੍ਰਦਰਸਨ ਕੀਤਾ ਪਰ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਹੀ ਦਿਤਾ , ਨਵੀ ਅਬਾਦੀ ਵਾਸੀਆਂ ਦੀ ਸਰਕਾਰ ਅੱਗੇ ਪੁਰਜੋਰ ਅਪੀਲ ਹੈ ਕਿ ਇਸ ਸੜਕ ਦੀ ਮੁਰੰਮਤ ਪਹਿਲ ਦੇ ਅਧਾਰ ਤੇ ਕੀਤੀ ਜਾਵੇ।
Check Also
ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …
Punjab Post Daily Online Newspaper & Print Media