ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਤੀਸਰਾ ਅਰਦਾਸ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਕਰਵਾਇਆ ਗਿਆ।ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਥਾ ਕੀਰਤਨ ਦੇ ਦੀਵਾਨ ਸਜਾਏ ਗਏ।ਇਸ ਸਮੇਂ ਵਿਸ਼ੇਸ਼ ਤੌਰ `ਤੇ ਸੰਤ ਬਾਬਾ ਸੁਖਦੇਵ ਸਿੰਘ ਭੁਚੋ ਸਾਹਿਬ, ਬਾਬਾ ਹਰੀ ਸਿੰਘ ਨਾਨਕਸਰ, ਸਿੰਘ ਸਾਹਿਬਾਨ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸਿੰਘ ਸ੍ਰੀ ਦਰਬਾਰ ਸਾਹਿਬ, ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ, ਬੀਬੀ ਪਰਮਜੀਤ ਕੌਰ ਪੰਮਾ ਭੈਣ ਜੀ ਅਤੇ ਬੀਬੀ ਕੌਲਾਂ ਜੀ ਬਾਲ ਫੁਲਵਾੜੀ ਕੀਰਤਨੀ ਜੱਥਾ, ਬੀਬੀ ਬਲਜਿੰਦਰ ਕੋਰ ਸ੍ਰੀ ਖਡੂਰ ਸਾਹਿਬ ਵਾਲੇ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਮਾਤਾ ਵਿਪਨਪ੍ਰੀਤ ਕੌਰ ਦਾ ਕੀਰਤਨੀ ਜੱਥਾ, ਭਾਈ ਤਜਿੰਦਰ ਸਿੰਘ ਜੌਸ਼ ਲੁਧਿਆਣਾ ਤੋਂ ਇਲਾਵਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀਆਂ ਛਹਿਬਰਾਂ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਉਪਰੰਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ, ਸ੍ਰੀ ਜਪੁਜੀ ਸਾਹਿਬ, ਵਾਹਿਗੁਰੂ ਸਿਮਰਨ ਜਾਪ ਅਤੇ ਹੋਰ ਬੇਅੰਤ ਬਾਣੀਆ ਦੇ ਕੀਤੇ ਜਪ-ਤਪ ਦੀ ਸਰਬਤ ਦੇ ਭਲੇ ਦੀ ਅਰਦਾਸ ਹੋਈ।ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਹਾਜ਼ਰੀ ਭਰਦੇ ਹੋਏ, ਨਾਮ ਬਾਣੀ ਦੀ ਮਹਾਨਤਾ ਬਾਰੇ ਕਈ ਗੁਣਾਂ ਵਿੱਚੋ ਇੱਕ ਗੁਣ ਦੀ ਮਹਾਨਤਾ ਬਾਰੇ ਦੱਸਿਆ ਕਿ ਨਾਮ ਬਾਣੀ ਦੇ ਜਪ-ਤਪ ਕਰਨ ਨਾਲ ਜਿਥੇ ਹਰ ਸਵਾਸ ਸਫਲ ਹੁੰਦਾ ਹੈ ਜਿਥੇ ਜਨਮ ਮਰਨ ਦੇ ਗੇੜ ਵੀ ਕੱਟੇ ਜਾਂਦੇ ਹਨ।
ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਚਲਾਈ ਸੱਤਵੀ ਲਹਿਰ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਇਸ ਲਹਿਰ ਵਿੱਚ ਬੱਚਾ-ਬੱਚਾ ਗੁਰਬਾਣੀ ਨਾਲ ਜੁੜੇ ਇਸ ਸਬੰਧ ਵਿੱਚ ਟਰੱਸਟ ਵੱਲੋਂ 7 ਤਰ੍ਹਾਂ ਦੇ ਗੁਰਬਾਣੀ ਦੀ ਮਹਾਨਤਾ ਪ੍ਰਤੀ ਉਪਰਾਲੇ ਕੀਤੇ ਜਾਣਗੇ।ਪਿੰਡਾਂ ਸ਼ਹਿਰਾਂ ਦੀਆਂ ਸੰਗਤਾਂ ਤੋਂ ਇਲਾਵਾ ਦਿੱਲੀ, ਜਲੰਧਰ, ਲੁਧਿਆਣਾ, ਬਟਾਲਾ, ਕੁਰਾਲੀ, ਸ਼ਾਹਜਹਾਨਪੁਰ, ਦਾਲਮ, ਪਟਿਆਲਾ ਦੀਆਂ ਸੰਗਤਾਂ ਨੇ ਹਾਜਰੀਆਂ ਭਰੀਆਂ।
ਇਸ ਮੌਕੇ ਗੁਰਦੀਪ ਸਿੰਘ ਪ੍ਰਧਾਨ, ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਬਲਬੀਰ ਸਿੰਘ ਭੂਰੀ ਸਾਹਿਬ ਵਾਲੇ, ਗੁਰਪ੍ਰੀਤ ਸਿੰਘ ਗਰੋਵਰ ਸੀ.ਏ, ਬਾਬਾ ਬਲਵਿੰਦਰ ਸਿੰਘ ਗੁ. ਸ਼ਹੀਦ ਗੰਜ ਸਾਹਿਬ ਵਾਲੇ, ਟਹਿਲਇੰਦਰ ਸਿੰਘ ਨੇ ਵੀ ਹਾਜਰੀਆਂ ਭਰੀਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media