ਭੀਖੀ, 22 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਕੇਂਦਰ ਸਰਕਾਰ ਵੱਲੋ 12 ਸਾਲ ਤੱਕ ਦੀ ਲੜਕੀ ਨਾਲ ਬਲਾਤਕਾਰ ਹੋਣ ਦੀ ਸੂਰਤ ਵਿੱਚ ਮੋਤ ਦੀ ਸਜ਼ਾ ਦਾ ਪ੍ਰਾਦਾਨ ਕਰਨ ਤੋਂ ਬਾਅਦ ਅੱਜ ਕਸਬੇ ਦੀਆਂ ਸਿੱਖ ਅਤੇ ਮੁਸਲਿਮ ਤਬਕੇ ਦੀਆਂ ਧਾਰਮਿਕ ਜਥੇਬੰਦਿਆ ਦੇ ਨੁੰਮਾਇਦਿਆਂ ਵੱਲੋਂ ਕਠੂਆ ਬਲਾਤਕਾਰ ਪੀੜਿਤਾ ਬਾਲੜੀ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੇਣ ਦੀ ਮੰਗ ਨੂੰ ਲੈ ਕੇ ਰੋਸ਼ ਮਾਰਚ ਕੀਤਾ ਗਿਆ।
ਇਸ ਮੋਕੇ ਸਿੱਖ ਆਗੂ ਬਾਬਾ ਲਾਲ ਸਿੰਘ ਅਤੇ ਮੁਸਲਿਮ ਆਗੂ ਮੋਲਾਨਾ ਸਫੀਕ ਅਹਿਮਦ ਬੁਖਾਰੀ ਨੇ ਸੰਯੁਤਕ ਰੂਪ ਵਿੱਚ ਕਿਹਾ ਕਿ ਮਜ਼ਹਬ ਭਾਵੇ ਕੋਈ ਵੀ ਹੋਵੇ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹਨ। ਅਜਿਹੇ ਵਿੱਚ ਜੇਕਰ ਕੋਈ ਰਾਕਸ਼ ਬੁੱਧੀ ਵਾਲਾ ਵਿਅਕਤੀ ਹੈਵਾਨੀਅਤ ਦੀਆਂ ਹੱਦਾਂ ਨੂੰ ਪਾਰ ਕਰਕੇ ਬਲਾਤਕਾਰ ਜਿਹਾ ਘਿਨਾਉਣਾ ਕੰਮ ਕਰਦਾ ਹੈ ਤਾਂ ਉਸ ਦੀ ਸਮੁੱਚੇ ਸਮਾਜ ਵੱਲੋਂ ਨਿੰਦਾ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਕਠੂਆ ਗੈਂਗ ਰੇਪ ਵਰਗੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ ਇਸ ਲਈ ਦੋਸ਼ੀਆਂ ਨੂੰ ਤੁਰੰਤ ਸਜ਼ਾ-ਏ-ਮੋਤ ਦਿੱਤੀ ਜਾਵੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …