
ਬਠਿੰਡਾ, 9 ਅਗਸਤ (ਜਸਵਿੰਦਰ ਸਿੰਘ ਜੱਸੀ) -ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਮੁਫ਼ਤ (ਬੱਚਿਆਂ) ਜੁਵਨਾਈਲ ਡਾਇਬਟੀਜ਼ ਕੈਂਪ ਵਿਚ ੫੯ ਲੋਕਾਂ ਨੇ ਹਿੱਸਾ ਲਿਆ । ਹਸਪਤਾਲ ਵਿਚ ਬੱਚਿਆਂ ਲਈ ‘ਕੀਪ ਯੁਅਰ ਸ਼ੁਗਰ ਇਨ ਕੰਟਰੋਲ’ ਥੀਮ ‘ਤੇ ਇਕ ਡਰਾਇੰਗ ਮੁਕਾਬਲੇ ਦਾ ਵੀ ਆਯੋਜਿਨ ਕੀਤਾ ਗਿਆ ਹੈ। ਇਸ ਕੈਂਪ ਵਿਚ ਡਾ. ਸੁਸ਼ੀਲ ਕੋਟਰੂ, ਕੰਸਲਟੈਂਟ, ਡਾਇਬਟੀਜ਼ ਐਂਡ ਮੈਟਾਬਾਲਿਕ ਡਿਜ਼ੀਜ਼, ਡਾ. ਭਾਰਤ ਕੋਟਰੂ, ਡਾਇਬਟੀਜ਼ ਫੁਟ ਵਾਉਂਡ ਐਕਸਪਰਟ, ਡਾ. ਸਵਿਤਾ ਸਿੰਗਲਾ, ਡਾਇਟੀਸ਼ੀਅਨ ਅਤੇ ਡਾ. ਇਸ਼ਾ, ਮੈਡੀਕਲ ਅਫਸਰ, ਐਮਐਸਐਸਐਚ ਡਾਇਬਟੀਜ਼ ਦੇ ਸਬੰਧ ਵਿਚ ਮਰੀਜਾਂ ਨੂੰ ਮੁਫ਼ਤ ਸਲਾਹ ਦਿਤੀ। ਕੈਂਪ ਵਿਚ ਮਰੀਜਾਂ ਦੇ ਮੁਫ਼ਤ ਬਲੱਡ ਸ਼ੁਗਰ ਟੈਸਟ ਵੀ ਕੀਤੇ । ਕੈਂਪ ਵਿਚ ਐਮਐਸਐਸਐਚ ਡਾਇਬਟੀਜ਼ ਤੋਂ ਪ੍ਰਭਾਵਤ ਗਰੀਬ ਬੱਚਿਆਂ ਨੂੰ ਮੁਫ਼ਤ ਇੰਸੁਲਿਨ ਇੰਜੈਕਸ਼ਨ ਵੀ ਪ੍ਰਦਾਨ ਕੀਤੇ।
ਇਸ ਦੇ ਨਾਲ ਹੀ ਹਸਪਤਾਲ ਨੇ ਹਾਲ ਹੀ ਵਿਚ ਜੁਵਨਾਈਲ ਡਾਇਬਟੀਜ਼ ਕਲੀਨਿਕ ਵੀ ਸ਼ੁਰੂ ਕੀਤਾ ਹੈ। ਇਸਦੀ ਸ਼ੁਰੂਆਤ ਦੇ ਇਕ ਮਹੀਨੇ ਦੇ ਅੰਦਰ ਹੀ ਡਾਕਟਰਾਂ ਨੇ ਅਜਿਹੇ ਕਈ ਬੱਚਿਆਂ ਦਾ ਇਲਾਜ ਸ਼ੁਰੂ ਕੀਤਾ ਜੋ ਕਿ ਟਾਈਪ ੧ ਡਾਇਬਟੀਜ਼ ਤੋਂ ਪ੍ਰਭਾਵਤ ਹਨ ਅਤੇ ਹੁਣ ਉਨ੍ਹਾਂ ਦੀ ਡਾਇਬਟੀਜ਼ ਦੀ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਟੀਕ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ।ਡਾ. ਸੁਸ਼ੀਲ ਕੋਟਰੂ ਅਤੇ ਡਾ: ਹਰੀਸ਼ ਦਹੀਆਲਾਲ ਤ੍ਰਿਵੇਦੀ, ਜੀਐਮ, ਅਪ੍ਰੇਸ਼ਨਸ, ਐਮਐਸਐਸਐਚ, ਨੇ ਕਿਹਾ ਕਿ ਟਾਈਪ ੧ ਡਾਇਬਟੀਜ਼ ਦੇ ਬਾਰੇ ਵਿਚ ਜਾਗਰੂਕਤਾ ਦੀ ਘਾਟ ਦੇ ਚੱਲਦੇ ਬਹੁਤ ਸਾਰੇ ਮਰੀਜਾਂ ਨੂੰ ਇਸ ਰੋਗ ਦੇ ਬਾਰੇ ਵਿਚ ਪਤਾ ਹੀ ਨਹੀਂ ਲੱਗਦਾ ਅਤੇ ਉਹ ਆਪਣੇ ਬੱਚੇ ਦਾ ਇਲਾਜ ਦੇਸੀ ਦਵਾਈਆਂ ਨਾਲ ਹੀ ਕਰਦੇ ਰਹਿੰਦੇ ਹਨ। ਕੈਂਪ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਵਿਚ ਡਾਇਬਟੀਜ਼ ਦੇ ਸ਼ੁਰੂਆਤੀ ਲੱਛਣਾਂ ਨੂੰ ਪਹਿਚਾਣਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਕਿ ਉਹ ਕਾਫ਼ੀ ਜ਼ਿਆਦਾ ਪੇਸ਼ਾਬ ਕਰਦੇ ਹਨ, ਬਿਨਾਂ ਕਿਸੇ ਕਾਰਨ ਵਜ਼ਨ ਘੱਟ ਹੋ ਰਿਹਾ ਹੈ ਅਤੇ ਫਿਰ ਉਹ ਹਰ ਸਮੇਂ ਥਕਾਵਟ ਆਦਿ ਮਹਿਸੂਸ ਕਰਦੇ ਹਨ। ਇਸ ਕੈਂਪ ਦੇ ਮਾਧਿਅਮ ਨਾਲ ਸਾਡਾ ਉਦੇਸ਼ ਲੋਕਾਂ ਨੂੰ ਬੱਚਿਆਂ ਵਿਚ ਡਾਇਬਟੀਜ਼ ਦੀ ਜਲਦੀ ਪਹਿਚਾਨ ਕਰਨ ਦੇ ਲਾਭ ਅਤੇ ਇਲਾਜ ਵਿਚ ਦੇਰੀ ਦੇ ਨੁਕਸਾਨ ਦੇ ਬਾਰੇ ਵਿਚ ਜਾਗਰੂਕ ਕਰਨਾ ਹੈ। ਇਸ ਦੌਰਾਨ ਭਾਰਤ ਤੇਜੀ ਨਾਲ ਸੰਸਾਰ ਦੀ ਸ਼ੁਗਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ ਅਤੇ ਇਸ ਸਮੇਂ ਦੇਸ਼ ਵਿਚ ੬ ਕਰੋੜ 30 ਲੱਖ ਲੋਕ ਡਾਇਬਟੀਜ਼ ਤੋਂ ਪ੍ਰਭਾਵਤ ਹਨ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ੨੦੨੫ ਤੱਕ ਇਹ ਅੰਕੜਾ ੮ ਕਰੋੜ ਲੋਕਾਂ ਤੱਕ ਪਾਹੁੰਚ ਜਾਵੇਗਾ। ਜੁਵਨਾਇਲ ਡਾਇਬਟੀਜ਼ ਰਿਸਰਚ ਫਾਉਂਡੇਸ਼ਨ (ਜੇਡੀਆਰਐਫ) ਦਾ ਕਹਿਣਾ ਹੈ ਕਿ ਭਾਰਤ ਵਿਚ ਟਾਈਪ ੧ ਡਾਇਬਟੀਜ਼ ਤੋਂ ਪ੍ਰਭਾਵਤ ਬੱਚਿਆਂ ਦੀ ਸੰਖਿਆ ੧੦ ਤੋਂ ਵੱਧ ਹੈ। ਅਜਿਹੇ ਭਿਆਨਕ ਤੱਥਾਂ ਦਾ ਸਾਹਮਣਾ ਕਰਦੇ ਹੋਏ ਅੱਜ ਸਾਨੂੰ ਇਸ ਦੇ ਬਾਰੇ ਵਿਚ ਵੱਧ ਤੋਂ ਵਧ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿਉਂਕਿ ਡਾਇਬਟੀਜ਼ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਕੇ ਉਨ੍ਹਾਂ ਦਾ ਭਵਿੱਖ ਪ੍ਰਭਾਵਤ ਕਰ ਰਹੀ ਹੈ।
ਬੱਚਿਆਂ ਵਿਚ ਡਾਇਬਟੀਜ਼ ਦੇ ਲੱਛਣ ਇਸ ਪ੍ਰਕਾਰ ਹੁੰਦ ਹਨ : ਆਮ ਦੇ ਮੁਕਾਬਲੇ ਜ਼ਿਆਦਾ ਪਾਣੀ ਪੀਣ ਅਤੇ ਵਾਰ ਵਾਰ ਬਾਥਰੂਮ ਜਾਣਾ, ਬਚਪਨ ਤੋਂ ਬਾਅਦ ਇਕ ਵਾਰ ਫਿਰ ਬਿਸਤਰ ਗਿੱਲਾ ਕਰਨਾ ਸ਼ੁਰੂ ਕਰ ਦੇਣਾ, ਊਰਜਾ ਦੀ ਘਾਟ, ਬਹੁਤ ਜ਼ਿਆਦਾ ਭੁੱਖ, ਅਚਾਨਕ ਹੀ ਬਿਨਾਂ ਕਿਸੇ ਕਾਰਨਟ ਤੋਂ ਵਜ਼ਨ ਘੱਟ ਹੋਣਾ ਜਾਂ ਨਜ਼ਰ ਪ੍ਰਭਾਵਤ ਹੋਣਾ ਆਦਿ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media