ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡਾਕਟਰ ਐਸੋਸੀਏਸ਼ਨ ਅੰਮਿ੍ਰਤਸਰ ਵਲੋਂ ਦਿਲ ਦੇ ਰੋਗ ਅਤੇ ਇਸ ਦੇ ਬਚਾਓ ਵਿਸ਼ੇ ਤੇ
ਇਕ ਸੈਮੀਨਾਰ ਮਾਲ ਰੋਡ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਉੱਤਰ ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮੰਨਨ ਆਨੰਦ ਸਨ।ਡਾ. ਮੰਨਨ ਆਨੰਦ ਨੇ ਆਏ ਡਾਕਟਰਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਇਸ ਦੇ ਬਚਾਓ ਅਤੇ ਨਵੀਆਂ ਆਈਆਂ ਦਵਾਈਆਂ ਅਤੇ ਖੋਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਥੇ ਹੀ ਦੱਸਿਆ ਕਿ ਹਾਰਟ ਅਟੈਕ ਇਕ ਦਮ ਨਾਲ ਆਉਦਾ ਜ਼ਰੂਰ ਹੈ।ਪਰ ਇਸ ਦੇ ਲੱਛਣ ਮਹੀਨਾ ਪਹਿਲਾਂ ਹੀ ਪਛਾਣੇੇ ਜਾ ਸਕਦੇ ਹਨ।ਸਹੀ ਅਤੇ ਮਾਹਿਰ ਡਾਕਟਰ ਪਾਸੋਂ ਸਲਾਹ, ਨਿਯਮਤ ਦਵਾਈ ਦਾ ਸੇਵਨ, ਰੋਜ਼ਾਨਾ ਸੈਰ, ਕਸਰਤ, ਮਾਨਸਿਕ ਦਬਾਅ ਤੋਂ ਬਚਾਅ, ਸੰਤੁਲਿਤ ਅਹਾਰ ਆਦਿ ਕਾਰਨ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਉਨਾਂ ਹਾਰਟ ਅਟੈਕ ਦੇ ਲੱਛਣਾਂ ਬਾਰੇ ਦਸਿਆ ਕਿ ਬਿਨਾਂ ਮਿਹਨਤ ਕੀਤੇ ਥਕਾਨ, ਸੀਨੇ ਵਿਚ ਜਲਨ ਜ਼ਾਂ ਕੁੱਝ ਦਬਾਅ ਜਿਹਾ ਮਹਿਸੂਸ ਕਰਨਾ, ਪੈਰਾਂ ਜ਼ਾਂ ਸ਼ਰੀਰ ਦੇ ਹੋਰ ਹਿੱਸਿਆਂ ਵਿਚ ਸੋਜ, ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣਾ, ਹਮੇਸ਼ਾਂ ਸਰਦੀ ਬਣੇ ਰਹਿਣਾ, ਚੱਕਰ ਆਉਣਾ, ਸਿਰ ਹਲਕਾ ਮਹਿਸੂਸ ਹੋਣਾ ਆਦਿ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।ਇੰਨਾਂ ਲੱਛਣਾਂ ਦੇ ਕਾਰਨ ਆਉਣ ਵਾਲੇ ਹਾਰਟ ਅਟੈਕ ਨੂੰ ਪਹਿਚਾਣ ਸਕਦੇ ਹਾਂ।
ਐਸੋਸੀਏਸ਼ਨ ਵਲੋਂ ਡਾ. ਮੰਨਨ ਆਨੰਦ ਨੂੰ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਵਿਜੇ ਕੁਮਾਰ, ਡਾ. ਐਸ.ਐਸ. ਵਾਲੀਆ, ਡਾ. ਬਲਬੀਰ ਸਿੰਘ ਛੇਹਰਟਾ, ਡਾ. ਹਰਜਿੰਦਰ ਸਿੰਘ ਘਈ, ਡਾ. ਗੁਰਭਗਤ ਸਿੰਘ ਭਕਨਾ, ਡਾ. ਅਮਨਪ੍ਰੀਤ ਸਿੰਘ, ਡਾ. ਸੰਤੋਖ ਸਿੰਘ ਨਵਾਂਪਿੰਡ, ਡਾ. ਮਨਜਿੰਦਰ ਸਿੰਘ ਮਿੰਟੂ, ਡਾ. ਭੁਪਿੰਦਰ ਸਿੰਘ, ਡਾ. ਨੋਬਲ, ਡਾ. ਰੋਮੀ, ਡਾ. ਜਸਬੀਰ ਸਿੰਘ ਸੰਧੂ, ਡਾ. ਸੋਹਲ ਚਾਟੀਵਿੰਡ, ਡਾ. ਸਤਿੰਦਰ ਸਿੰਘ ਵਰਪਾਲ, ਡਾ. ਭਗਵੰਤ ਸਿੰਘ, ਡਾ. ਤਜਿੰਦਰ ਸਿੰਘ, ਡਾ. ਜਸਾਪਾਲ ਸਿੰਘ, ਡਾ. ਗੁਰਸ਼ਿੰਦਰ ਸਿੰਘ, ਡਾ. ਕੁਲਵੰਤ ਸਿੰਘ, ਡਾ. ਕੁਲਵਿੰਦਰ ਸਿੰਘ, ਡਾ. ਗੁਰਦਿਆਲ ਸਿੰਘ, ਵਿਕਾਸ ਕੁਮਾਰ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media