Friday, November 22, 2024

ਪਰਵਾਸੀ ਸ਼ਾਇਰ ਗੁਰਦਾਸ ਸਿੰਘ ਪਰਮਾਰ ਦਾ ਗਜ਼ਲ ਸੰਗ੍ਰਹਿ `ਸੰਖਨਾਦ` ਲੋਕ ਅਰਪਣ

ਅਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਸਹਿਤ ਸਭਾ ਚੋਗਾਵਾਂ ਰਜਿ: ਵੱਲੋਂ ਪਿਛਲੇ ਪੰਜਾਹ ਸਾਲਾਂ ਤੋਂ ਇੰਗਲੈਡ ਵਿਖੇ PPN2204201817ਰਹਿ ਰਹੇ ਪੰਜਾਬੀ ਸ਼ਾਇਰ ਗੁਰਦਾਸ ਸਿੰਘ ਪਰਮਾਰ ਦੀਆਂ ਸਮੁੱਚੀਆਂ ਗਜ਼ਲਾਂ ਦਾ ਸੰਗ੍ਰਹਿ ਸੰਖਨਾਦ ਵਿਰਸਾ ਵਿਹਾਰ ਦੇ ਸ: ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਲੋਕ ਅਰਪਤ ਕੀਤਾ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਸ਼ਾਇਰ ਡਾ: ਸੋਹਿੰਦਰਬੀਰ, ਡਾ: ਬਿਕਰਮ ਸਿੰਘ ਘੁੰਮਣ, ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ, ਬਾਬਾ ਬਕਾਲਾ ਸਾਹਿਤ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸ਼੍ਰੋਮਣੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਸਰਪਰਸਤ ਤਰਲੋਕ ਸਿੰਘ ਦੀਵਾਨਾ, ਪੰਜਾਬੀ ਸਾਹਿਤ ਸੰਗਮ ਅਮ੍ਰਿਤਸਰ ਦੇ ਪ੍ਰਧਾਨ ਸਰਬਜੀਤ ਸਿੰਘ ਸੰਧੂ ਨੇ ਸਾਂਝੇ ਤੌਰ ਤੇ ਕੀਤੀ।ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਪ੍ਰੋਫੈਸਰ ਡਾ: ਪਰਵੀਨ ਕੁਮਾਰ ਸੇਰੋਂ, ਵਡਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਪ੍ਰੋਫੈਸਰ ਡਾ ਅਮਰਜੀਤ ਸਿੰਘ ਨੇ ਕਿਤਾਬ ਤੇ ਪਰਚਾ ਪੜਦਿਆਂ ਹੋਇਆਂ ਕਿਹਾ ਕਿ ਇਹ ਕਿਤਾਬ ਨਾਲ ਰਹੱਸਵਾਦੀ ਸਾਹਿਤ ਦਾ ਦੌਰ ਦੁਬਾਰਾ ਨਵੇਕਲੇ ਅੰਦਾਜ ਵਿੱਚ ਸ਼ੁਰੂ ਹੋਇਆ ਹੈ।ਪੁਸਤਕ ਬਾਰੇ ਹੋਈ ਵਿਚਾਰ ਚਰਚਾ ਵਿੱਚ ਹੋਰਨਾ ਤੋਂ ਇਲਾਵਾ ਪ੍ਰੋ: ਜਸਬੀਰ ਕੌਰ, ਪ੍ਰੋ: ਬਲਜਿੰਦਰ ਕੌਰ ਨੇ ਭਾਗ ਲਿਆ।ਪਰਮਾਰ ਹੋਰਾਂ ਦੀ ਜਿੰਦਗੀ ਅਤੇ ਰਚਨਾ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ: ਪੂਜਾ ਨੇ ਵਿਸਥਾਰ ਸਹਿਤ ਚਾਨਣਾ ਪਾਇਆ।ਪੰਜਾਬੀ ਕਲਾਸੀਕਲ ਗਾਇਕ ਯਾਕੂਬ ਨੇ ਪਰਮਾਰ ਹੋਰਾਂ ਦੀਆਂ ਗਜ਼ਲਾ ਦਾ ਗਾਇਣ ਬਹੁਤ ਹੀ ਸੁਰੀਲੇ ਅੰਦਾਜ ਵਿੱਚ ਕਰ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ।
ਮੰਚ ਸੰਚਾਲਕ ਦੇ ਫਰਜ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਬਾਖੂਬੀ ਨਿਭਾਏ।ਇਸ ਮੌਕੇ ਤੇ ਪ੍ਰਿੰ: ਗੁਰਬਾਜ ਸਿੰਘ ਛੀਨਾ, ਨਰਿੰਦਰ ਸਿੰਘ ਯਾਤਰੀ, ਡਾ: ਹਰਨੇਕ ਸਿੰਘ ਟੋਨੀ, ਰਘਬੀਰ ਸਿੰਘ, ਅਜੀਤ ਸਿੰਘ ਨਬੀਪੁਰੀ, ਕੁਲਦੀਪ ਸਿੰਘ ਦਰਾਜਕੇ, ਸ਼ਾਇਰਾ ਕਮਲ,ਕਲਿਆਣ ਅਮ੍ਰਿਤਸਰੀ, ਸ਼ਾਇਰ ਮਲਵਿੰਦਰ, ਕਵੀ ਹਰੀ ਸਿੰਘ ਗਰੀਬ, ਮੱਖਣ ਸਿੰਘ ਭੈਣੀਵਾਲਾ, ਲਾਲੀ ਕਰਤਾਰਪੁਰੀ, ਭਾਸਕਰ ਮਧੂ ਸ਼ਰਮਾ, ਮਾਸਟਰ ਕੁਲਜੀਤ ਵੇਰਕਾ, ਚੰਦਰਮੋਹਣ, ਰਾਜਵਿੰਦਰ ਕੌਰ, ਮਹਾਂਬੀਰ ਸਿੰਘ ਗਿੱਲ, ਮੱਖਣ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਚੋਹਕਾ, ਅਦਾਕਾਰ ਜਗਦੀਸ਼ ਸਿੰਘ, ਹਰਮੀਤ ਆਰਟਿਸਟ, ਰਣਜੀਤ ਸਿੰਘ ਕੋਟ ਮਹਿਤਾਬ, ਮਾਸਟਰ ਮਨਜੀਤ ਸਿੰਘ ਵੱਸੀ, ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਜਗਤਾਰ ਮਾਹਲਾ, ਅਰਜਿੰਦਰ ਕੌਰ, ਅਮਰਜੀਤ ਕੌੌਰ, ਰੋਜੀ ਸਿੰਘ ਆਦਿ ਹਾਜ਼ਰ ਸਨ।ਸਾਇਰ ਪਰਮਾਰ ਦੇ ਬੇਟੇ ਨਵਜੀਤ ਸਿੰਘ ਪਰਮਾਰ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।ਇਸ ਸਮੇਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਸ਼ਾਇਰ ਗੁਰਦਾਸ ਸਿੰਘ ਪਰਮਾਰ ਦਾ ਸਨਮਾਨ ਵੀ ਕੀਤਾ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply