Saturday, October 10, 2026

ਰਜਿੰਦਰ ਮੋਹਨ ਸਿੰਘ ਛੀਨਾ 24 ਅਪ੍ਰੈਲ ਨੂੰ ਜਲੰਧਰ ਦੂਰਦਰਸ਼ਨ ’ਤੇ

Rajinder Mohan Chhina-1ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਜਲੰਧਰ ਦੂਰਦਰਸ਼ਨ ਦੇ ਬਹੁਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ’ਚ 24 ਅਪ੍ਰੈਲ ਦਿਨ ਬੁੱਧਵਾਰ ਨੂੰ ‘ਕਿਸਾਨਾਂ ਦੀ ਮੌਜੂਦਾ ਹਾਲਤ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਸਰੋਤਾਂ’ ਵਿਸ਼ੇ ’ਤੇ ਟੈਲੀਕਾਸਟ ਹੋਣ ਜਾ ਰਹੇ ਅੰਕ ’ਚ ਵਿਚਾਰ-ਚਰਚਾ ਕਰਨਗੇ।ਛੀਨਾ ਜੋ ਕਿ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਰਹਿ ਚੁੱਕੇ ਹਨ, ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ ਤੋਂ ਭਲੀਭਾਂਤ ਜਾਣੂ ਹਨ, ਆਪਣੇ ਭਾਸ਼ਣ ਰਾਹੀਂ ਆਮ ਲੋਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਵਿਧੀਆ ਸਬੰਧੀ ਚਾਨਣਾ ਪਾਉਣਗੇ।
ਛੀਨਾ ਹਮੇਸ਼ਾਂ ਹੀ ਸਮਾਜ ਨੂੰ ਦਰਪੇਸ਼ ਮੁੱਦਿਆਂ ਅਤੇ ਖੇਤੀਬਾੜੀ ਨਾਲ ਸਬੰਧਿਤ ਜਾਗਰੂਕਤਾ ਤੇ ਪੇਂਡੂ ਵਿਕਾਸ ’ਤੇ ਆਪਣੀ ਪੌਣੀ ਨਜ਼ਰ ਰੱਖਦੇ ਹਨ।ਇਸ ਖਾਸ ਦਿਲਚਸਪ ਮੁੱਦੇ ’ਤੇ ਇਸ ਸਿੱਧੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ’ਚ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ।ਇਹ ਪ੍ਰੋਗਰਾਮ 8:30 ਤੋਂ 9:15 ਵਜੇ ਤੱਕ ਜਲੰਧਰ ਦੂਰਦਰਸ਼ਨ ਅਤੇ ਡੀ.ਡੀ ਪੰਜਾਬੀ ’ਤੇ ਟੈਲੀਕਾਸਟ ਹੋਵੇਗਾ ਅਤੇ ਦੁਬਾਰਾ 11:00 ਵਜੇ ਪ੍ਰਸਾਰਿਤ ਹੋਵੇਗਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply