Friday, October 9, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਮਨਾਇਆ ਗਿਆ ‘ਵਿਸ਼ਵ ਬੁੱਕ ਡੇਅ’

PPN2304201805ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਵਿਸ਼ਵ ਬੁੱਕ ਡੇਅ ਅਤੇ ਅਧਿਕਾਰਾਂ ਦੇ ਦਿਨ `ਤੇ ਇੱਕ ਖ਼ਾਸ ਪ੍ਰਾਰਥਨਾ ਸਭਾ ਦਾ ਅਯੋਜਨ ਕੀਤਾ ਗਿਆ।ਇਸ ਦਿਨ ਨੂੰ ਮਨਾਉਂਦੇ ਹੋਏ ਕਾਪੀਰਾਈਟ ਨੂੰ ਸੁਰੱਖਿਅਤ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਗਏ।23 ਅਪੈਲ ਨੂੰ ਮਹਾਨ ਸਖ਼ਸ਼ੀਅਤਾਂ ਜਿਵੇਂ ਵਿਲੀਅਮ ਸ਼ੇਖਸਪੀਅਰ, ਮਿਗੁਲਸ਼ਡੇਸ਼ਕੇਵੇਂਟਰ ਅਤੇ ਵਿਲੀਅਮ ਵਰਡਜ਼ਸ਼ਵਰਥ ਦੀ ਮੌਤ ਦੇ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਵਿਦਿਆਰਥੀਆਂ ਨੇ ਇਸ ਦਿਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਦਿਨ ਤੌਰ `ਤੇ ਪੜ੍ਹਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਉਨਾਂ ਦੱੱਸਿਆ ਕਿ ਕਿਸ ਤਰ੍ਹਾਂ ਪੜ੍ਹਾਈ ਸਾਡੇ ਅੰਦਰ ਸਮਝਦਾਰੀ ਜਗਾਉਂਦੀ ਹੈ ਅਤੇ ਅਕੇਵਾਂਪਨ ਖ਼ਤਮ ਕਰਦੇ ਹੋਏ ਜਿ਼ੰਦਗੀ ਨੂੰ ਅਰਥ ਦਿੰਦੀ ਹੈ।ਵਿਦਿਆਰਥੀਆਂ ਨੇ ਇਹ ਗੱਲ ਗਾਣੇ ਗਾ ਕੇ ਅਤੇ ਕਵਿਤਾ ਪੇਸ਼ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ।
ਪੰਜਾਬ ਜੋਨ `ਏ` ਦੇ ਖੇਤਰੀ ਨਿਰਦੇਸ਼ਕ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਕਿਹਾ ਜੋ ਲਗਾਤਾਰ ਪੜ੍ਹਦਾ ਹੈ ਉਹ ਸੱਭਿਅਕ ਮਨੁੱਖ ਬਣਦਾ ਹੈ, ਇਸ ਲਈ ਸਭ ਨੂੰ ਪੜਣ ਦੀ ਆਦਤ ਅਪਨਾਉਣੀ ਚਾਹੀਦੀ ਹੈ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਇੱਕ ਚੰਗਾ ਪਾਠਕ ਹੀ ਕਿਤਾਬਾਂ ਪੜ੍ਹ ਕੇ ਆਪਣੇ ਵਿਚਾਰ ਤੇ ਕਲਪਨਾਵਾਂ ਬਦਲ ਸਕਦਾ ਹੈ ਅਤੇ ਚੰਗੀ ਜੀਵਨ ਜਾਚ ਸਿੱਖ ਸਕਦਾ ਹੈ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply