Sunday, June 15, 2025
Breaking News

ਛੀਨਾ ਨੇ ਡਿਸਕਸ ਥ੍ਰੋ ਖਿਡਾਰਣ ਨਵਜੀਤ ਢਿੱਲੋਂ ਨੂੰ ਕੀਤਾ ਸਨਮਾਨਿਤ

ਏਸ਼ੀਅਨ ਖੇਡਾਂ ’ਚ ਦੇਸ਼ ਲਈ ਸੋਨ ਤਮਗਾ ਜਿੱਤਣਾ ਮੇਰਾ ਨਿਸ਼ਾਨਾ – ਨਵਜੀਤ ਢਿੱਲੋਂ

PPN2304201810ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਮੈਨੇਜ਼ਮੈਂਟ ਦੇ ਦਫ਼ਤਰ ਵਿਖੇ ਅੱਜ ਆਸਟਰੇਲੀਆ ਦੇ ਸ਼ਹਿਰ ਗੋਲਡ ਕਾਸਟ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ’ਚ ਅਥਲੈਟਿਕਸ ਦੇ ਡਿਸਕਸ ਥ੍ਰੋ ਮੁਕਾਬਲੇ ’ਚ ਕਾਂਸੇ ਦਾ ਤਮਗਾ ਹਾਸਲ ਕਰਨ ਵਾਲੀ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਹੋਣਹਾਰ ਵਿਦਿਆਰਥਣ ਨਵਜੀਤ ਕੌਰ ਢਿੱਲੋਂ ਨੂੰ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੀ ਮੌਜੂਦਗੀ ’ਚ ਕਾਲਜ ਦੀ ਯਾਦਗਾਰ ਤਸਵੀਰ, ਸ਼ਾਲ ਅਤੇ ਬੈਗ ਦੇ ਕੇ ਸਨਮਾਨਿਤ ਕੀਤਾ।ਨਵਜੀਤ ਢਿੱਲੋਂ ਜੋ ਕਿ ਇੰਡੋਨੇਸ਼ੀਆਂ ਵਿਖੇ 18 ਅਗਸਤ ਤੋਂ 2 ਸਤੰਬਰ ਤੱਕ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੀ ਤਿਆਰੀ ਲਈ ਜੁੱਟ ਗਈ ਹੈ, ਮੈਡਲ ਜਿੱਤਣ ਤੋਂ ਬਾਅਦ ਕਾਲਜ ਪਹੁੰਚੀ।
ਇਸ ਮੌਕੇ ਛੀਨਾ ਨੇ ਵਿਦਿਆਰਥਣ ਦੀ ਜਿੱਤ ਦੀ ਸ਼ਲਾਘਾ ਕਰਦਿਆ ਕਿਹਾ ਕਿ ਢਿੱਲੋਂ ਦੀ ਇਸ ਉਪਲਬੱਧੀ ਨਾਲ ਕਾਲਜ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਚੰਗਾ ਪ੍ਰਦਰਸ਼ਨ ਕਰਨ ਵਾਲੇ ਹਰੇਕ ਵਿਦਿਆਰਥੀ ਨੂੰ ਮਾਣ-ਸਨਮਾਨ ਦਿੰਦਾ ਹੈ ਚਾਹੇ ਉਹ ਪੜ੍ਹਾਈ, ਖੇਡਾਂ ਜਾਂ ਸੱਭਿਆਚਾਰਕ ਆਦਿ ਖੇਤਰ ’ਚ ਵੀ ਕਿਉਂ ਨਾ ਹੋਵੇ।ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਵੱਲੋਂ ਸਮੂਹ ਵਿੱਦਿਅਕ ਅਦਾਰਿਆਂ ਦੇ ਸਟਾਫ਼ ਦੇ ਨਾਲ-ਨਾਲ ਅਜਿਹੇ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਵਾਚਿਆ ਜਾਂਦਾ ਹੈ।ਉਨਾਂ ਨੇ ਪ੍ਰਿੰਸੀਪਲ ਡਾ. ਮਾਹਲ ਦੀ ਕਾਲਜ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਪ੍ਰਸੰਸਾ ਕੀਤੀ ਜਿੰਨਾਂ ਦੀ ਦੇਖ-ਰੇਖ ਅਤੇ ਅਨੁਸ਼ਾਸ਼ਨਿਕ ਦਾਇਰੇ ਸਦਕਾ ਵਿਦਿਆਰਥਣਾਂ ਵਿੱਦਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ’ਚ ਵੀ ਸ਼ਾਨਦਾਰ ਮੱਲ੍ਹਾਂ ਮਾਰ ਰਹੀਆਂ ਹਨ।
ਇਸ ਮੌਕੇ ਪ੍ਰਿੰਸੀਪਲ ਡਾ. ਮਾਹਲ ਨੇ ਕਿਹਾ ਕਿ ਢਿੱਲੋਂ ਦਾ ਪੂਰਾ ਪਰਿਵਾਰ ਖੇਡਾਂ ਨੂੰ ਸਮਰਪਿਤ ਪਰਿਵਾਰ ਹੈ ਅਤੇ ਢਿੱਲੋਂ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਕੌਮਾਂਤਰੀ ਅਥਲੀਟ, ਮਾਂ ਕੁਲਦੀਪ ਕੌਰ ਹਾਕੀ ਦੀ ਕੌਮਾਂਤਰੀ ਖਿਡਾਰਨ ਅਤੇ ਵੱਡਾ ਭਰਾ ਜਸਦੀਪ ਸਿੰਘ ਢਿੱਲੋਂ ਕੌਮਾਂਤਰੀ ਅਥਲੀਟ ਹੈ ਜੋ ਕਿ ਖੇਡਾਂ ’ਚ ਨਾਮਣਾ ਖੱਟਣ ਦੇ ਨਾਲ-ਨਾਲ ਮਾਤਾ-ਪਿਤਾ ਤੇ ਖੁਦ ਢਿੱਲੋਂ ਰੇਲਵੇ ਅਤੇ ਭਰਾ ਪੰਜਾਬ ਪੁਲਿਸ ’ਚ ਸੇਵਾਵਾਂ ਨਿਭਾਅ ਰਿਹਾ ਹੈ।ਉਨ੍ਹਾਂ ਕਿਹਾ ਕਿ ਨਵਜੀਤ ਕੌਰ ਨੂੰ ਉਸ ਦੇ ਪਿਤਾ ਜਸਪਾਲ ਨੇ ਹੀ ਡਿਸਕਸ ਦੀ ਟ੍ਰੇਨਿੰਗ ਦਿੱਤੀ ਹੈ ਅਤੇ ਉਹ ਡਿਸਕਸ ਥ੍ਰੋ ’ਚ ਕਈ ਅਹਿਮ ਉਪਲਬੱਧੀਆਂ ਦਰਜ ਕਰਵਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਨਵਜੀਤ ਢਿੱਲੋਂ ਨੇ ਕਾਲਜ ’ਚ ਬੀ.ਏ ਆਰਟਸ ਦੀ ਵਿੱਦਿਆ ਹਾਸਲ ਕੀਤੀ ਹੈ ਅਤੇ ਉਸ ਨੇ ਤਾਇਵਾਨ ਵਿਖੇ ਜੂਨ 2014 ਨੂੰ ਹੋਈਆਂ ਏਸ਼ੀਅਨ ਖੇਡਾਂ ’ਚ ਚਾਂਦੀ ਦਾ ਤਮਗਾ ਡਿਸਕਸ ਥ੍ਰੋ ਅਤੇ ਕਾਂਸੇ ਦਾ ਤਮਗਾ ਸ਼ਾਟਪੁਟ ਤੇ ਜੁਲਾਈ-2017 ਨੂੰ ਯੂ.ਐਸ.ਏ ਵਿਖੇ ਜੂਨੀਅਰ ਵਰਲਡ ਖੇਡਾਂ ’ਚ ਡਿਸਕਸ ਥ੍ਰੋ ’ਚ ਕਾਂਸੇ ਦਾ ਤਮਗਾ ਹਾਸਲ ਕੀਤਾ।
ਇਸ ਮੌਕੇ ਢਿੱਲੋਂ ਨੇ ਕਿਹਾ ਕਿ ਇਸੇ ਸਾਲ ਅਗਸਤ ਤੋਂ ਸਤੰਬਰ ਤੱਕ ਹੋ ਰਹੀਆਂ ਏਸ਼ੀਅਨ ਖੇਡਾਂ ’ਚ ਦੇਸ਼ ਲਈ ਸੋਨ ਤਮਗਾ ਹਾਸਲ ਕਰਨਾ ਮੁੱਖ ਟੀਚਾ ਹੈ ਅਤੇ ਇਸ ਦੀ ਤਿਆਰੀ ਲਈ ਉਹ ਆਪਣੇ ਕੋਚ ਤੇ ਪਿਤਾ ਜਸਪਾਲ ਸਿੰਘ ਢਿੱਲੋਂ ਸਿਖਲਾਈ ਹਾਸਲ ਕਰ ਰਹੀ ਹੈ। ੲਸ ਮੌਕੇ ਹੋਰਨਾਂ ਤੋਂ ਇਲਾਵਾ ਢਿੱਲੋਂ ਦੇ ਮਾਤਾ ਕੁਲਦੀਪ ਕੌਰ, ਸੁਖਦੀਪ ਕੌਰ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply