ਵਿਦਿਆਰਥੀਆਂ ਦੇ ਪੱਧਰ ਅਨੁਸਾਰ ਪੜ੍ਹਾਇਆ ਜਾਵੇਗਾ – ਸੁਨੀਤਾ ਕਿਰਨ
ਅੰਮਿ੍ਤਸਰ, 23 (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਸਕੱਤਰ ਕਿਸ਼ਨ ਕੁਮਾਰ, ਸਟੇਟ ਕੋਆਰਡੀਨੇਟਰ ਸ੍ਰੀਮਤੀ ਹਰਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਵੀਂ ਅਤੇ ਦੱਸਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਸੈਮੀਨਾਰ ਲਗਾਇਆ ਗਿਆ।
ਜਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਸ੍ਰੀਮਤੀ ਸੁਨੀਤਾ ਕਿਰਨ ਅਤੇ ਸ੍ਰੀਮਤੀ ਜਸਵਿੰਦਰ ਕੌਰ ਡੀ.ਐਮ ਅੰਗਰੇਜ਼ੀ ਨੇ ਦੱਸਿਆ ਕਿ ਇਹ ਸੈਮੀਨਾਰ ਐਕਟੀਵੀਈਇਜ ਤੇ ਆਧਾਰਿਤ ਹੈ।ਪੜ੍ਹਾਉਣ ਦੇ ਸੌਖੇ ਤਰੀਕੇ ਦੱਸੇ ਜਾ ਰਹੇ ਹਨ।ਅੰਗਰੇਜ਼ੀ ਵਿਸ਼ੇ ਦੇ ਕੋਰਸ ਦਾ ਨਾਮ ਇੰਗਲਿਸ਼ ਐਨਹਾਂਸਮੈਂਟ ਪ੍ਰੋਗਰਾਮ ਅਤੇ ਸਮਾਜਿਕ ਵਿਗਿਆਨ ਵਿਸ਼ੇ ਦਾ ‘ਸਫ਼ਲਤਾ ਵੱਲੋ ਵੱਧਦੇ ਕਦਮ’ ਦੇ ਤਹਿਤ ਅਧਿਆਪਕਾਂ ਨੂੰ ਨਕਸ਼ੇ ਭਰਨ ਮੌਕ ਇਲੈਕਸ਼ਨ ਕੁਇਜ਼ ਮੁਕਾਬਲੇ, ਟਾਇਮ ਲਾਈਨ ਬਾਰੇ ਦੱਸਿਆ।ਸ੍ਰੀਮਤੀ ਸੁਨੀਤਾ ਕਿਰਨ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਵਿਦਿਆਰਥੀ ਪੱਧਰ ਦੇ ਅਨੁਸਾਰ ਉਹਨਾਂ ਨੂੰ ਪੜ੍ਹਾਇਆ ਜਾਵੇਗਾ। ਪੰਜਾਬ ਦੇ ਪੁਰਾਣੇ ਪੰਜਾਬ ਦੇ ਨਕਸ਼ੇ ਵੀ ਬਣਵਾਏ ਜਾਣਗੇ। ਸ੍ਰੀਮਤੀ ਸੁਨੀਤਾ ਕਿਰਨ ਨੇ ਅੱਗੇ ਦੱਸਿਆ ਕਿ ਵੱਧ-ਵੱਧ ਗਤੀਵਿਧੀਆਂ ਵਿੱਚ ਲਿਸਨਿੰਗ, ਸਪੀਕਿੰਗ, ਰੀਡਿੰਗ ਤੇ ਰਈਟਿੰਗ ਅਨੁਸਾਰ ਕਰਵਾਈਆਂ ਜਾਣਗੀਆਂ। ਅੰਗਰੇਜ਼ੀ ਵਿਸ਼ਾ ਸਭ ਨੂੰੂ ਔਖਾ ਲਗਦਾ ਹੈ ਇਸ ਨੂੰ ਸੌਖੇ ਤਰੀਕੇ ਪੜ੍ਹਾਉਣ ਲਈ ਤਿਆਰ ਕੀਤਾ ਗਿਆ ਹੈ। ਜਿਸ ਰਾਹੀਂ ਵਿਦਿਆਰਥੀ ਅੰਗਰੇਜ਼ੀ ਸੌਖੇ ਤਰੀਕੇ ਨਾਲ ਸਿੱਖ ਜਾਵੇਗਾ।ਸ੍ਰੀਮਤੀ ਜਸਵਿੰਦਰ ਕੌਰ ਡੀ.ਐਮ ਅੰਗਰੇਜ਼ੀ ਨੇ ਦੱਸਿਆ ਕਿ ਅੱਜ ਦੇ ਰਿਸੋਰਸ ਪਰਸਨ ਸ੍ਰੀਮਤੀ ਸੰਦੀਪ ਕੌਰ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਨਵਦੀਪ ਸਿੰਘ ਅਤੇ ਸ੍ਰੀ ਦੀਪਕ ਕੁਮਾਰ ਸਨ।