ਬਠਿੰਡਾ, 24 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਗਰੀਨ ਕੂੜੇ ਤੋਂ ਖਾਦ ਬਣਾਉਣ ਲਈ ਬਣਾਏ ਕੰਪੋਸਟ ਪਿੱਟਸ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਵਲੋਂ ਕੀਤਾ ਗਿਆ।ਪ੍ਰਿਸੀਪਲ ਮੁਕੇਸ਼ ਅਗਰਵਾਲ ਨੇ ਆਪਣੇ ਸੰਬੋਧਨ `ਚ ਕਿਹਾ ਕਿ ਖਾਦ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਮੁਫ਼ਤ ਦਿੱਤੀ ਜਾਵੇਗੀ, ਕਾਲਜ ਵਿੱਚ ਵਰਤੀ ਜਾਇਆ ਕਰੇਗੀ।ਉਨ੍ਹਾਂ ਕਿਹਾ ਕਿ ਇਸ ਕੰਪੋਸਟ ਪਿੱਟਸ ਦੇ ਰਾਹੀਂ ਚਾਰ ਤਰ੍ਹਾਂ ਦੇ ਕੰਮ ਬਿਨ੍ਹਾਂ ਹੋਰ ਖਰਚ ਕੀਤੇ ਇਕੋ ਵਾਰੀ ਹੋ ਜਾਇਆ ਕਰਨਗੇ। ਇਸ ਮੌਕੇ ਪ੍ਰੋ: ਸਤਵੀਰ ਸਿੰਘ, ਪ੍ਰੋ: ਸੁਰਜੀਤ ਸਿੰਘ, ਪ੍ਰੋ: ਮੱਖਣ ਸਿੰਘ, ਪ੍ਰੋ: ਜਗਦੀਸ਼ ਕੌਰ, ਪ੍ਰੋ: ਪ੍ਰਕਾਸ਼ ਸਿੰਘ ਗੁਰਵਿੰਦਰ ਸਿੰਘ, ਮੈਡਮ ਵਨੰਸ਼ਿਤਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media