Wednesday, October 14, 2026

ਐਸ.ਐਸ.ਡੀ ਗਰਲਜ਼ ਕਾਲਜ ਵਿਖੇ ‘ਵਿਦਾਇਗੀ ਪਾਰਟੀ’ ਦਾ ਆਯੋਜਨ

PPN2404201805ਬਠਿੰਡਾ, 24 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਦੀ ਅਗਵਾਈ ਅਧੀਨ ਪੋਸਟ ਗਰੈਜੂਏਟ (ਹਿੰਦੀ, ਪੰੰਜਾਬੀ ਅਤੇ ਅੰਗਰੇਜੀ ਵਿਭਾਗ) ਵਲੋਂ ਐਮ.ਏ ਭਾਗ ਦੂਜਾ (ਹਿੰਦੀ, ਪੰਜਾਬੀ ਅਤੇ ਅੰਗਰੇਜੀ) ਦੇ ਵਿਦਿਆਰਥੀਆਂ ਨੂੰ ‘ਵਿਦਾਇਗੀ ਪਾਰਟੀ’ ਦਿੱਤੀ ਗਈ।ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰ ਕੇ ਕੀਤੀ ਗਈ।ਡਾ. ਊਸ਼ਾ ਸ਼ਰਮਾ ਪੰਜਾਬੀ ਵਿਭਾਗ, ਡਾ. ਸੁਮਨ ਬਾਵਾ ਹਿੰਦੀ ਵਿਭਾਗ ਅਤੇ ਪ੍ਰੋ. ਸੁਖਵਿੰਦਰ ਕੌਰ ਅੰਗਰੇਜੀ ਵਿਭਾਗ ਵਲੋਂ ਵਿਦਿਆਰਥਣਾਂ ਦੇ ਤਿਲਕ ਲਗਾ ਕੇ ਉਹਨਾਂ ਨੂੰ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਇਸ ਤੋਂ ਬਾਅਦ ਵਿਦਿਆਰਥਣਾਂ ਵਲੋਂ ਕਵਿਤਾ, ਡਾਂਸ, ਛੋਟੀਆਂ ਖੇਡਾਂ ਆਦਿ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਐਮ.ਏ ਭਾਗ ਦੂਜਾ (ਹਿੰਦੀ, ਪੰਜਾਬੀ ਅਤੇ ਅੰਗਰੇਜੀ) ਦੀਆਂ ਵਿਦਿਆਰਥਣਾਂ ਨੇ ਮੌਡਲਿੰਗ ਕੀਤੀ।ਜਿਸ ਦੀ ਜਜਮੈਂਟ ਡਾ. ਪੋਮੀ ਬਾਂਸਲ, ਪ੍ਰੋਨਿਕਾ ਕਪੂਰ ਅਤੇ ਪ੍ਰੋ. ਪੂਜਾ ਮਨਚੰਦਾ ਨੇ ਵਿਦਿਆਰਥਣਾਂ ਦੇ ਵਿਅਕਤੀਤਵ ਅਤੇ ਸੂਝ ਬੂਝ ਦੇ ਆਧਾਰ `ਤੇ ਕੀਤੀ ।ਅੰਗਰੇਜੀ ਵਿਭਾਗ ਵਿਚੋਂ ਮਿਸ ਏ-ਰੇਵਿੰਗ ਬਿਊਟੀ ਜਸਨੂਰ ਕੌਰ ਅਤੇ ਮਿਸ ਕੌਨਫੀਡੈਂਟ ਹਰਮਨਜੋਤ ਕੌਰ, ਪੰਜਾਬੀ ਵਿਭਾਗ ਵਿਚੋਂ ਮਿਸ ਪੰਜਾਬਣ ਮਿਹਰ ਕੌਰ ਸਿੱਧੂ ਅਤੇ ਰਵਿੰਦਰ ਕੌਰ ਨੂੰ ਸੁਨੱਖੀ ਮੁਟਿਆਰ ਅਤੇ ਹਿੰਦੀ ਵਿਭਾਗ ਵਿਚੋਂ ਮਿਸ ਮਧੁਰਿਮ ਰੁਪਿੰਦਰ ਕੌਰ, ਮਿਸ ਐਲੀਗੈਂਟ ਕ੍ਰਿਤਿਕਾ ਅਤੇ ਮਿਸ ਕਨਸੋਲੇਸ਼ਨ ਰਮਨਦੀਪ ਕੌਰ ਨੂੰ ਚੁਣਿਆ ਗਿਆ। ਵਿਦਿਆਰਥਣਾਂ ਵਲੋਂ ਹਿੰਦੀ, ਪੰਜਾਬੀ ਅਤੇ ਅੰਗਰੇਜੀ ਵਿਭਾਗਾਂ ਦੇ ਅਧਿਆਪਕਾਂ ਨੂੰ ਯਾਦਗਾਰੀ ਤੋਹਫੇ ਵੀ ਭੇਟ ਕੀਤੇ ਗਏ।
ਇਸ ਮੌਕੇ ਪੰਜਾਬੀ ਵਿਭਾਗ ਵਿਚੋਂ ਡਾ. ਸਿਮਰਜੀਤ ਕੌਰ, ਪੋ੍ਰ. ਅਮਨਦੀਪ ਕੌਰ, ਪਿ੍ਰਅੰਕਾ, ਰਤਿੰਦਰ ਕੌਰ, ਹਰਪਾਲ ਕੌਰ, ਆਂਚਲ ਬਾਂਸਲ, ਨਵਜੋਤ ਕੌਰ ਅਤੇ ਹਰਵਿੰਦਰ ਕੌਰ, ਹਿੰਦੀ ਵਿਭਾਗ ਵਿਚੋਂ ਮੋਨਿਕਾ ਅਤੇ ਚਿੱਤਰਾ ਅਤੇ ਅੰਗਰੇਜੀ ਵਿਭਾਗ ਵਿਚੋਂ ਸੀਰਤ, ਰਵਨੀਤ, ਰਮਨਦੀਪ, ਰੀਟਾ, ਰੁਪਿੰਦਰ, ਖੁਸ਼ਨੀਲ ਸ਼ਾਮਿਲ ਰਹੇ। ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸੋਮਨਾਥ ਬਾਘਲਾ, ਕਾਲਜ ਉਪ ਪ੍ਰਧਾਨ ਜਸਵੰਤ ਰਾਏ ਸਿੰਗਲਾ, ਕਾਲਜ ਸਕੱਤਰ ਜੇ.ਕੇ ਗੁਪਤਾ ਅਤੇ ਸਕੱਤਰ ਅਜੈ ਗੁਪਤਾ, ਡਾ. ਪਰਮਿੰਦਰ ਕੌਰ ਤਾਂਘੀ ਪ੍ਰਿੰਸੀਪਲ ਐਸ.ਐਸ.ਡੀ ਗਰਲਜ਼ ਕਾਲਜ, ਪ੍ਰਿੰਸੀਪਲ ਡਾ. ਨੀਰੂ ਗਰਗ, ਡਾ. ਅਨੂ ਮਲਹੋਤਰਾ ਪ੍ਰਿੰਸੀਪਲ ਐਸ ਐਸ.ਡੀ ਕਾਲਜ ਆਫ਼ ਐਜੂਕੇਸ਼ਨ ਨੇ ਵੀ ਸ਼ਿਰਕਤ ਕੀਤੀ ।
ਤਸਵੀਰ 03

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply