Tuesday, July 28, 2026

‘ਕੈਨਵਸ ਦੇ ਰੰਗ, ਧੀਆਂ ਦੇ ਸੰਗ’ ਸਮਾਗਮ ਦਾ ਆਯੋਜਨ

PPN2404201830 ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਵਲੋਂ ਜੰਮੂ ਕਸ਼ਮੀਰ ਦੇ ਕਠੂਆ ਦੀ ਮਾਸੂਮ ਧੀਅ ਅਤੇ ਦੇਸ਼ ਭਰ ’ਚ ਹੋਰ ਬੱਚੀਆਂ ਨਾਲ ਹੋ ਰਹੇ ਜ਼ਬਰ ਜਿਨਾਹ ਜਿਹੇ ਘਿਨਾਉਣੇ ਵਰਤਾਰਿਆਂ ਬਾਰੇ ‘ਧੀਆਂ ਦੀ ਪੁਕਾਰ’ ਅਤੇ ਮਾਸੂਮ ਧੀਆਂ ਦੇ ਦੁੱਖਾਂ ਦੀ ਕਹਾਣੀ ਨੂੰ ਸਮਰਪਿਤ ਪ੍ਰੋਗਰਾਮ ‘ਕੈਨਵਸ ਦੇ ਰੰਗ ਧੀਆਂ ਦੇ ਸੰਗ’ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸ਼ਹਿਰ ਤੇ ਆਸ-ਪਾਸ ਦੇ ਨਾਮਵਰ 18 ਕਲਾਕਾਰਾਂ ਨੇ ਭਾਗ ਲਿਆ ਅਤੇ ਆਪਣੀਆਂ ਰੰਗੀਨ ਪੇਟਿੰਗਜ਼ ਰਾਹੀਂ ਆਪਣੇ ਦਿਲਾਂ ਦੇ ਵਲਵਲੇ ਜਾਹਰ ਕਰਕੇ ਲੋਕਾਂ ਨੂੰ ਜ਼ਿੰਦਗੀ ਵਿਚ ਸੁਹਜ ਅਤੇ ਸਹਿਜ ਅਪਣਾਉਣ ਦਾ ਸੱਦਾ ਦਿੱਤਾ।ਉਹਨਾਂ ਸਮਾਜ ਦੇ ਮੌਜੂਦਾ ਸਮੇਂ ਵਿਚ ਵਾਪਰ ਰਹੇ ਦਰਦਨਾਕ ਹਾਦਸਿਆਂ ਨੂੰ ਬਾਖੂਬੀ ਚਿਤਰਿਆ ਤੇ ਮਨੁੱਖੀ ਜਿੰਦਗੀ ਵਿਚ ਖੂਬਸੂਰਤ ਰੰਗ ਭਰਨ ਦੀ ਗੱਲ ਤੋਰੀ।PPN2404201831
ਨਾਮੀ ਕਲਾਕਾਰਾਂ ਕੁਲਵੰਤ ਗਿੱਲ, ਧਰਮਿੰਦਰ ਸ਼ਰਮਾ, ਭਾਰਤੀ ਮਲਹੋਤਰਾ, ਗੁਰਸ਼ਰਨ ਕੌਰ, ਟੀਨਾ ਸ਼ਰਮਾ, ਸੁਭਾ ਮਹਾਜਨ, ਇੰਦਰਪ੍ਰੀਤ ਕੌਰ, ਅਰੁਨਾ ਸ਼ਰਮਾ, ਪ੍ਰਿਅੰਕਾ ਸ਼ਰਮਾ, ਰਵਿੰਦਰ ਢਿੱਲੋਂ, ਸ਼ਿਵਦੇਵ ਸਿੰਘ ਆਰਟਿਸਟ, ਪੰਕਜ ਸਚਦੇਵਾ, ਡਾ. ਹਰਜੀਤ ਸਿੰਘ ਗਰੋਵਰ, ਮਿਸਜ ਅਰੁਨਾ ਸ਼ਰਮਾ, ਕੇਵਲ ਧਾਲੀਵਾਲ, ਗੁਰਿੰਦਰ ਮਕਨਾ ਆਦਿ ਕਲਾਕਾਰਾਂ ਨੇ ਖੂਬਸੂਰਤ ਪੇਟਿੰਗਾਂ ਬਣਾ ਕੇ ਵਿਰਸਾ ਵਿਹਾਰ ਨੂੰ ਭੇਂਟ ਕੀਤੀਆਂ।ਇਸ ਮੌਕੇ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਡਾ. ਪਰਮਿੰਦਰ ਸਿੰਘ, ਡਾ. ਦੀਪਤੀ, ਧਰਮਿੰਦਰ ਔਲਖ, ਕਮਲ ਗਿੱਲ, ਪਵੇਲ ਸੰਧੂ, ਪਵਨਦੀਪ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਦੀਬ ਤੇ ਕਲਾ ਪ੍ਰੇਮੀ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply