Saturday, September 12, 2026

ਨੈਸ਼ਨਲ ਕਾਲਜ ਦੇ ਬੀ.ਸੀ.ਏ ਸਮੈਸਟਰ ਪਹਿਲਾ `ਚ ਕੁੜੀਆਂ ਨੇ ਮਾਰੀਆਂ ਮੱਲਾਂ

PPN2604201801ਭੀਖੀ, 25 ਅਪ੍ਰੈਲ (ਪੰਜਾਬ ਪੋਸਟ-ਵਕਮਲ ਜਿੰਦਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋ ਐਲਾਨੇ ਗਏ ਬੀ.ਸੀ.ਏ ਭਾਗ ਪਹਿਲਾ (ਸਮੈਸਟਰ ਪਹਿਲਾ) ਦੇ ਨਤੀਜਿਆਂ ਵਿੱਚ ਨੈਸ਼ਨਲ ਕਾਲਜ ਭੀਖੀ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ ਹਨ।ਨੈਸ਼ਨਲ ਕਾਲਜ ਕਮੇਟੀ ਪ੍ਰਧਾਨ ਹਰੰਬਸ ਦਾਸ ਬਾਵਾ ਅਤੇ ਪਿ੍ਰੰਸੀਪਲ ਸਤਿੰਦਰਪਾਲ ਸਿੰਘ ਢਿਲੋ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਵਿਸ਼ਾਲ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਕੌਰ ਪੁੱਤਰੀ ਹਰਬੰਸ ਸਿੰਘ ਨੇ 79.33 ਪ੍ਰਤੀਸ਼ਤ, ਗਗਨਦੀਪ ਕੌਰ ਪੁੱਤਰੀ ਦਰਸ਼ਨ ਸਿੰਘ ਨੇ 77.66 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦ ਕਿ ਪ੍ਰੈਟੀ ਰਾਣੀ ਪੁੱਤਰੀ ਸੁਰੇਸ਼ ਕੁਮਾਰ ਨੇ 76.66 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੋਕੇ ਪ੍ਰੋ. ਵਿਸ਼ਾਲ ਗੋਇਲ, ਪ੍ਰੋ. ਦੀਪਕ ਜਿੰਦਲ, ਪ੍ਰੋ. ਦੀਪਿਕਾ, ਪ੍ਰੋ. ਸੰਟੀ, ਪ੍ਰੋ. ਗੁਰਸੇਵਕ, ਪ੍ਰੋ. ਗੁਰਤੇਜ ਸਿੰਘ ਤੇਜੀ, ਸੁਰਿੰਦਰਪਾਲ ਸ਼ਰਮਾ ਅਤੇ ਸਮੂਹ ਵਿਦਿਆਰਥੀ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply