ਭੀਖੀ, 25 ਅਪ੍ਰੈਲ (ਪੰਜਾਬ ਪੋਸਟ-ਕਮਲ ਜਿੰਦਲ) – ਪੰਜਾਬ ਸਕੂਲ ਸਿਖਿਆ ਬੋਰਡ ਦੇ 10+2 ਦੇ ਨਤੀਜੇ ਵਿੱਚ ਸਥਾਨਕ ਨੈਸ਼ਨਲ ਕਾਲਜ ਵਿੱਚ ਚੱਲ ਰਹੇ ਨੈਸ਼ਨਲ ਕਾਲਜੀਏਟ ਸੀਨੀਅਰ ਸੰਕੈਡਰੀ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਕਾਲਜ ਕਮੇਟੀ ਪ੍ਰਧਾਨ ਹਰੰਬਸ ਦਾਸ ਬਾਵਾ ਅਤੇ ਪਿ੍ਰੰਸੀਪਲ ਸਤਿੰਦਰਪਾਲ ਸਿੰਘ ਢਿਲੋ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੰਦੀਆ ਕਿਹਾ ਕਿ ਇਹਨਾ ਵਿਦਿਆਰਥੀਆਂ ਦੀ ਮਿਹਨਤ ਅਤੇ ਹਿੰਮਤ ਸਦਕਾ ਹੀ ਆਪਣੇ ਮਾਪਿਆ ਅਤੇ ਕਾਲਜ ਦਾ ਨਾ ਰੋਸ਼ਨ ਕੀਤਾ ਹੈ।ਉਹਨਾ ਕਿਹਾ ਕਿ ਮਨਿੰਦਰ ਸਿੰਘ ਢਿਲੋ ਅਤੇ ਜਸਨਪ੍ਰੀਤ ਕੌਰ ਨੇ 79.11 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋ ਕਿ ਸੁਮਨਦੀਪ ਕੌਰ ਨੇ 78.66 ਪ੍ਰਤੀਸ਼ਤ ਅਤੇ ਸੁਖਵੀਰ ਕੌਰ ਨੇ 77.55 ਪ੍ਰਤੀਸ਼ਤ ਹਾਸਲ ਕਰਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media