ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਈ ਗੁਰਇਕਬਾਲ ਸਿੰਘ ਮੁਖੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੇ ਉਨਾਂ ਦੇ ਜਨਮ ਦਿਨ `ਤੇ ਪਿਛਲ਼ੇ ਦਿਨੀ ਸ਼ੋਸ਼ਲ ਮੀਡੀਆ `ਤੇ ਪਾਏ ਗਏ ਇਸ਼ਤਿਹਾਰ ਵਿੱਚ ਜਨਮ ਦਿਨ ਦੀ ਜਗਾ ਅਗਮਨ ਦਿਨ ਲਿਖੇ ਜਾਣ ਬਾਰੇ ਕਿਹਾ ਹੈ ਕਿ ਕਿਸੇ ਅਜਿਹਾ ਕਰ ਕੇ ਉਨਾਂ ਨੂੰ ਅਤੇ ਟਰੱਸਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਉਨਾਂ ਦਾ ਕੋਈ ਸਬੰਧ ਨਹੀ।ਇਥੇ ਭੇਜੀ ਈਮੇਲ `ਚ ਭਾਈ ਸਾਹਿਬ ਨੇ ਕਿਹਾ ਕਿ ਉਹ ਅਜਿਹਾ ਸੁਪਨੇ ਵਿੱਚ ਵੀ ਨਹੀ ਸੋਚ ਸਕਦੇ।ਇਹ ਇਸ਼ਤਿਹਾਰ ਪੜ੍ਹ ਕੇ ਉਨਾਂ ਨੂੰ ਖੁੱਦ ਬਹੁਤ ਦੁੱਖ ਹੋਇਆ ਹੈ ਅਤੇ ਇਸ ਇਸ਼ਤਿਹਾਰ ਦੀ ਉਹ ਨਿਖੇਧੀ ਕਰਦੇ ਹਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media