Friday, November 13, 2026

ਮਾਣ ਧੀਆਂ `ਤੇ ਸੰਸਥਾ ਨੇ ਆਸਿਫਾ ਨੂੰ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ (ਰਜਿ:) ਵੱਲੋਂ ਇਕ ਸਮਾਰੋਹ ਦੌਰਾਨ ਜੰਮੂ ਕਸ਼ਮੀਰ ਦੇ ਕਠੂਆ ਵਿਖੇ ਅੱਠ ਸਾਲ ਦੀ ਬਾਲੜੀ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ।ਇਸ ਮੋਕੇ ਏ.ਡੀ.ਸੀ.ਪੀ ਗੋਰਵ ਤੁਰਾ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਨੇ ਦੇਸ਼ ਦੇ ਹਰ ਇਨਸਾਫ ਪਸੰਦ ਨਾਗਰਿਕ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।ਅੰਤਰਾਸ਼ਟਰੀ ਪਹਿਲਵਾਨ ਨਵਜੋਤ ਕੋਰ ਨੇ ਕਿਹਾ ਕਿ ਹਰ ਨਿੱਕੀ ਬਾਲੜੀ ਦੀਆਂ ਮਾਵਾਂ ਬਹੁਤ ਹੀ ਚਿੰਤਾਗ੍ਰਸਤ ਹਨ।ਉਨਾਂ ਕਿਹਾ ਕਿ ਇਸ ਘਟਨਾ  ਦੇ ਦੋਸ਼ੀਆਂ ਨੂੰ ਦੁਬਈ ਦੀ ਤਰਜ਼ ਤੇ ਸੜਕ ਤੇ ਫਾਂਸੀ ਸਜ਼ਾ ਮਿਲਣੀ ਚਾਹੀਦੀ ਹੈ।ਇਸ ਮੌਕੇ ਕੌਸਲਰ ਵਿਰਾਟ ਦੇਵਗਨ, ਅੰਤਰਾਸ਼ਟਰੀ ਪਹਿਲਵਾਨ ਨਵਜੋਤ ਕੋਰ, ਡਾ: ਰੂਪਨ ਢਿੱਲੋਂ, ਬਿਊਟੀ ਸਿੰਘ, ਕੁਲਵੰਤ ਸਿੰਘ ਹੰਸ ਅਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਹਾਜਰ ਸਨ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …

Leave a Reply