ਦਿੱਲੀ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਦਿਆਰਥੀਆਂ ਅਤੇ ਆਮ ਜਨਤਾ ਦੇ ਹਿੱਤ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ 24 ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ। ਯੂਜੀਸੀ ਨੇ ਕਿਹਾ ਹੈ ਕਿ ਇਹ 24 ਆਪੇ ਬਣੇ ਅਤੇ ਗੈਰ ਮਾਨਤਾ ਪ੍ਰਾਪਤ ਸੰਸਥਾਨ ਯੂਜੀਸੀ ਕਾਨੂੰਨ ਦੀ ਊਲੰਘਣਾ ਕਰਕੇ ਚਲ ਰਹੇ ਹਨ ਅਤੇ ਊਨ੍ਹਾਂ ਨੂੰ ਫਰਜ਼ੀ ਐਲਾਨਿਆ ਗਿਆ ਹੈ।ਇਹ ਫਰਜ਼ੀ ਯੂਨੀਵਰਸਿਟੀਆਂ ਕਿਸੇ ਵੀ ਤਰ੍ਹਾਂ ਦੀ ਅਕਾਦਮਿਕ ਸਿੱਖਿਆ ਦੇਣ ਦੀਆਂ ਹੱਕਦਾਰ ਨਹੀਂ ਹਨ। ਫਰਜ਼ੀ ਯੂਨੀਵਰਸਿਟੀਆਂ ਦੀ ਰਾਜ ਵਾਰ ਸੂਚੀ
ਬਿਹਾਰ
1. ਮੈਥਿਲੀ ਯੂਨੀਵਰਸਿਟੀ/ ਵਿਸ਼ਵ ਵਿਦਿਆਲਿਆ, ਦਰਭੰਗਾ, ਬਿਹਾਰ ਦਿੱਲੀ
2. ਕਮਰਸ਼ੀਅਲ ਯੂਨੀਵਰਸਿਟੀ ਲਿ. ਦਰਿਆਗੰਜ ਦਿੱਲੀ
3. ਯੂਨਾਈਟਿਡ ਨੇਸ਼ਨਜ਼ ਯੂਨੀਵਰਸਿਟੀ, ਦਿੱਲੀ
4. ਵੋਕੇਸ਼ਨਲ ਯੂਨੀਵਰਸਿਟੀ, ਦਿੱਲੀ
5. ਏਡੀਆਰ-ਸੈਂਟ੍ਰਿਕ ਜਿਊਰਿਡੀਕਲ ਯੂਨੀਵਰਸਿਟੀ, ਏਡੀਆਰ ਹਾਊਸ, 8-ਜੇ, ਗੋਪਾਲ ਟਾਵਰ, 25 ਰਾਜੇਂਦਰ ਪਲੇਸ, ਨਵੀਂ ਦਿੱਲੀ-110008
6. ਇੰਡੀਅਨ ਇੰਸਟੀਚਿਊਟ ਆਵ੍ ਸਾਇੰਸ ਐਂਡ ਇੰਜਨੀਅਰਿੰਗ, ਨਵੀਂ ਦਿੱਲ਼ੀ
7. ਵਿਸ਼ਵਕਰਮਾ ਓਪਨ ਯੂਨੀਵਰਸਿਟੀ ਅਤੇ ਸੈਲਫ ਇੰਪਲਾਇਮੈਂਟ, ਰੋਜ਼ਗਾਰ ਸੇਵਾ ਸਦਨ, 672, ਸੰਜੇ ਐਨਕਲੇਵ ਆਪੋਜਿਟ ਜੀਟੀਕੇ ਡਿਪੂ, ਦਿੱਲੀ-110033
8. ਅਧਿਆਤਮਕ ਵਿਸ਼ਵਵਿਦਿਆਲਿਆ (ਸਪਿਰਚੂਅਲ ਯੂਨੀਵਰਸਿਟੀ) 351-352, ਫੇਜ਼-1, ਬਲਾਕ ਏ,ਵਿਜੇ ਵਿਹਾਰ, ਰਿਠਾਲਾ, ਰੋਹਿਣੀ, ਦਿੱਲੀ-110085
ਕਰਨਾਟਕ
1. ਬਦਾਗਨਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੂਸਾਇਟੀ, ਗੋਕਕ, ਬੇਲਗਾਮ, ਕਰਨਾਟਕ
ਕੇਰਲ
1. ਸੇਂਟ ਜੌਂਸ ਯੂਨੀਵਰਸਿਟੀ, ਕਿਸ਼ਨਟੱਮ, ਕੇਰਲ
ਮਹਾਰਾਸ਼ਟਰ
1. ਰਾਜਾ ਅਰੇਬਿਕ ਯੂਨੀਵਰਸਿਟੀ, ਨਾਗਪੂਰ, ਮਹਾਰਾਸ਼ਟਰ
ਪੱਛਮੀ ਬੰਗਾਲ
1. ਇੰਡੀਅਨ ਇੰਸਟੀਚਿਊਟ ਆਵ੍ ਅਲਟਰਨੇਟਿਵ ਮੈਡੀਸਨ, ਕੋਲਕਾਤਾ
2. ਇੰਸਟੀਚਿਊਟ ਆਵ੍ ਅਲਟਰਨੇਟਿਵ ਮੈਡੀਸਨ ਐਂਡ ਰਿਸਰਚ, 8-ਏ, ਡਾਇਮੰਡ ਹਾਰਵਰ ਰੋਡ ਬਿਊਲਟੇਕ ਇਨ, ਦੂਜੀ ਮੰਜ਼ਿਲ ਠਾਕੂਰਪੂਰਕੂਰ, ਕੋਲਕਾਤਾ-700063
ਪ੍ਰਦੇਸ਼
1. ਵਾਰਾਨਸਿਆ ਸੰਸਕ੍ਰਿਤ ਵਿਸ਼ਵਵਿਦਿਆਲਾ, ਵਾਰਾਣਸੀ (ਯੂਪੀ) ਜਗਤਪੂਰੀ, ਦਿੱਲੀ
2. ਮਹਿਲਾ ਗ੍ਰਾਮ ਵਿਦਿਆਪੀਠ/ਵਿਸ਼ਵ ਵਿਦਿਆਲਿਆ, (ਵੁਮੈਨਜ਼ ਯੂਨੀਵਰਸਿਟੀ) ਪ੍ਰਯਾਗ, ਇਲਾਹਾਬਾਦ, ਊਤਰ ਪ੍ਰਦੇਸ਼
3. ਗਾਂਧੀ ਹਿੰਦੀ ਵਿਦਿਆਪੀਠ, ਪ੍ਰਯਾਗ, ਇਲਾਹਾਬਾਦ, ਊਤਰ ਪ੍ਰਦੇਸ਼
4. ਨੈਸ਼ਨਲ ਯੂਨੀਵਰਸਿਟੀ ਆਵ੍ ਇਲੈੱਕਟਰੋ ਕੰਪਲੈਕਸ ਹੋਮਿਓਪੈਥੀ, ਕਾਨਪੂਰ, ਊਤਰ ਪ੍ਰਦੇਸ਼
5. ਨੇਤਾਜੀ ਸੂਭਾਸ਼ ਚੰਦਰ ਬੋਸ ਯੂਨੀਵਰਸਿਟੀ (ਓਪਨ ਯੂਨੀਵਰਸਿਟੀ), ਅਚਲਤਲ, ਅਲੀਗੜ੍ਹ, ਊਤਰ ਪ੍ਰਦੇਸ਼
6. ਊੱਤਰ ਪ੍ਰਦੇਸ਼ ਵਿਸ਼ਵਵਿਦਿਆਲਿਆ, ਕੌਸ਼ੀਕਲਾ, ਮਥੂਰਾ, ਊੱਤਰ ਪ੍ਰਦੇਸ਼
7. ਮਹਾਰਾਣਾ ਪ੍ਰਤਾਪ ਸਿੱਖਿਆ ਨਿਕੇਤਨ ਵਿਸ਼ਵਵਿਦਿਆਲਿਆ, ਪ੍ਰਤਾਪਗੜ੍ਹ, ਊੱਤਰ ਪ੍ਰਦੇਸ਼
8. ਇੰਦਰਪ੍ਰਸਤ ਸਿੱਖਿਆ ਪਰਿਸ਼ਦ, ਇੰਸਟੀਟਿਊਸ਼ਨਲ ਏਰੀਆ, ਖੋਡਾ ਮਕੰਦਪੂਰ ਨੋਇਡਾ,ਫੇਜ਼-2, ਊਤਰ ਪ੍ਰਦੇਸ਼
ਊਡੀਸ਼ਾ
1. ਨਵਭਾਰਤ ਸਿੱਖਿਆ ਪਰਿਸ਼ਦ, ਅਨੂਪੂਰਣ ਭਵਨ, ਪਲਾਟ ਨੰਬਰ 242, ਪਾਣੀ ਟੰਕੀ ਰੋਡ, ਸ਼ਕਤੀ ਨਗਰ, ਰੂੜਕੇਲਾ-769014
2. ਨੌਰਥ ਊਡੀਸ਼ਾ ਯੂਨੀਵਰਸਿਟੀ ਆਵ੍ ਐਗਰੀਕਲਚਰ ਐਂਡ ਟੈਕਨੋਲੋਜੀ, ਊਡੀਸ਼ਾ
ਪੂੱਡੂਚੇਰੀ
1. ਸ਼੍ਰੀ ਬੋਧੀ ਅਕੈਡਮੀ ਆਵ੍ ਹਾਇਰ ਐਜੂਕੇਸ਼ਨ, ਨੰਬਰ 186 ਥਿਲਾਸਪੈੱਟ, ਵਝੂਥਾਊਰ ਰੋਡ, ਪੂੱਡੂਚੇਰੀ
2. ਭਾਰਤੀ ਸਿਖਿਆ ਪਰਿਸ਼ਦ, ਲਖਨਊ, ਯੂਪੀ, ਮਾਮਲਾ ਜਿਲਾ ਜੱਜ, ਲਖਨਊ ਦੀ ਅਦਾਲਤ ਵਿੱਚ ਹੈ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕਾਨੂੰਨ, 1956 ਦੀ ਧਾਰਾ 22 (1) ਅਨੂਸਾਰ ਕੇਵਲ ਅਜਿਹੀਆਂ ਯੂਨੀਵਰਸਿਟੀਆਂ ਜੋ ਕੇਂਦਰ, ਰਾਜ/ ਪ੍ਰਾਂਤ ਕਾਨੂੰਨ ਜਾਂ ਅਜਿਹੇ ਸੰਸਥਾਨ ਜੋ ਊਪਧਾਰਾ 3 ਤਹਿਤ ਯੂਨੀਵਰਸਿਟੀ ਦੀ ਮਾਨਤਾ ਪ੍ਰਾਪਤ ਹੋਣ ਜਾਂ ਅਜਿਹਾ ਸੰਸਥਾਨ ਜਿਸਨੂੰ ਸੰਸਦ ਦੇ ਕਾਨੂੰਨ ਰਾਹੀਂ ਸ਼ਕਤੀ ਪ੍ਰਦਾਨ ਕੀਤੀ ਗਈ ਹੋਵੇ, ਹੀ ਧਾਰਾ 22 (3) ਤਹਿਤਯੂਜੀਸੀ ਵੱਲੋਂ ਨਿਰਧਾਰਤ ਡਿਗਰੀ ਪ੍ਰਦਾਨ ਕਰ ਸਕਦੇ ਹਨ।ਯੂ.ਜੀ.ਸੀ ਕਾਨੂੰਨ ਦੀ ਊਪ ਧਾਰਾ 23 ਕਿਸੇ ਸੰਸਥਾਨ ਵਲੋਂ ਯੂਨੀਵਰਸਿਟੀ ਸ਼ਬਦ ਦੇ ਊਪਯੋਗ ਦੀ ਮਨਾਹੀ ਕਰਦੀ ਹੈ, ਜੇਕਰ ਊਸ ਦਾ ਗਠਨ ਊਪਰ ਵਰਣਨ ਤਰੀਕਿਆਂ/ ਨਿਯਮਾਂ ਤਹਿਤ ਨਹੀਂ ਕੀਤਾ ਗਿਆ ਹੈ।
Punjab Post Daily Online Newspaper & Print Media