ਪਠਾਨਕੋਟ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਤਾਰਾਗੜ੍ਹ ਦਾਣਾ ਮੰਡੀ, ਬਮਿਆਲ ਦਾਣਾ ਮੰਡੀ, ਕਾਨਵਾਂ ਦਾਣਾ ਮੰਡੀ ਅਤੇ ਨਰੰਗਪੁਰ ਦਾਣਾ ਮੰਡੀਆਂ ਦੀਆਂ
ਫੜਾਂ ਜਲਦੀ ਹੀ ਪੱਕੀਆਂ ਕਰਵਾਈਆਂ ਜਾਣਗੀਆ ਅਤੇ ਹਲਕਾ ਭੋਆ ਦੇ ਕਿਸਾਨਾਂ ਨੂੰ ਉਪਰੋਕਤ ਚਾਰ ਮੰਡੀਆਂ ਦੀ ਫੜ ਝੋਨੇ ਦੀ ਫਸਲ ਤੱਕ ਤਿਆਰ ਮਿਲਣਗੀਆਂ।ਇਹ ਪ੍ਰਗਟਾਵਾ ਕਰਦਿਆਂ ਜੋਗਿੰਦਰ ਪਾਲ ਹਲਕਾ ਵਿਧਾਇਕ ਭੋਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੀਆਂ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹਲਕਾ ਭੋਆ ਦੀਆਂ ਸਾਰੀਆਂ ਮੰਡੀਆਂ ਦਾ ਖੁਦ ਦੋਰਾ ਕੀਤਾ ਗਿਆ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਹੈ। ਵਿਧਾਇਕ ਨੇ ਦੱਸਿਆ ਕਿ ਕਿਸਾਨ ਜੋ ਮੰਡੀਆਂ ਵਿੱਚ ਕਣਕ ਲੈ ਕੇ ਆ ਰਹੇ ਹਨ ੳਨ੍ਹਾਂ ਦੀ ਕਣਕ ਦੀ ਭਰਾਈ ਨਾਲੋ ਨਾਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪੈਸੇ ਉਨ੍ਹਾਂ ਦੇ ਅਕਾਉਂਟ ਵਿੱਚ ਆਨ ਲਾਈਨ ਪਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਲਈ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ, ਬੈਠਣ ਦੀ ਵਿਵਸਥਾ, ਤਰਪਾਲ, ਬਾਰਦਾਨਾਂ, ਲੱਕੜ ਦੇ ਕਰੇਟਾਂ ਆਦਿ ਦੀ ਪੂਰੀ ਵਿਵਸਥਾ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਹਲਕਾ ਭੋਆ ਦੇ ਲੋਕਾਂ ਲਈ ਹਲਕੇ ਅੰਦਰ ਪੰਜ ਪੁਲਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸਿੰਬਲ ਸਕੋਲ, ਮਸਤਪੁਰ, ਮੁੱਠੀ, ਮਾਖਨਪੁਰ ਅਤੇ ਫਰੀਦਾਨਗਰ ਦਾ ਪੁਲ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਂਣ ਤੋਂ ਪਹਿਲਾਂ ਜਨਤਾ ਨਾਲ ਜੋ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕੀਤੇ ਜਾਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media