Thursday, June 18, 2026

ਸੁਰਿੰਦਰ ਪਿੰਟਾ` ਉਤਰੀ ਰੇਲਵੇ ਬੋਰਡ ਦਾ ਮੈਂਬਰ ਨਿਯੱਕੁਤ

PPN2804201808ਭੀਖੀ, 28 ਅਪ੍ਰੈਲ  (ਪੰਜਾਬ ਪੋਸਟ- ਕਮਲ ਜਿੰਦਲ) – ਸਮਾਜ ਸੇਵੀ `ਸੁਰਿੰਦਰ ਪਿੰਟਾ` ਨੂੰ ਰੇਲਵੇ ਮੰਤਰਾਲੇ ਵੱਲੋਂ ਉੱਤਰੀ ਰੇਲਵੇ ਬੋਰਡ ਦਾ ਮਂੈਬਰ ਨਿਯੁੱਕਤ ਕੀਤਾ ਗਿਆ ਹੈ।ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਮੈਬਰ ਬਲਵਿੰਦਰ ਸਿੰਘ ਭੂੰਦੜ ਦੀ ਰਹਿਨਮਾਈ ਹੇਠ ਇਸ ਸੰਬੰਧੀ ਜਗਦੀਪ ਸਿੰਘ ਨਕੱਈ ਹਲਕਾ ਇੰਚਾਰਜ ਮਾਨਸਾ ਨੇ ਅੱਜ ਨਿਯੁੱਕਤੀ ਪੱਤਰ ਸੁਰਿੰਦਰ ਪਿੰਟਾ ਨੂੰ ਸੌਂਪਿਆ।ਉਨਾਂ ਕਿਹਾ ਕਿ ਰੇਲਵੇ ਬੋਰਡ ਪ੍ਰਤੀ ਜੋ ਵੀ ਮਾਨਸਾ ਜਿਲੇ ਦੀਆਂ ਸਮੱਸਿਆਵਾਂ ਹੋਣਗੀਆਂ ਉਹਨਾ ਸਮੱਸਿਆ ਨੂੰ ਉਚ ਅਧਿਕਾਰੀਆਂ ਨਾਲ ਮਿਲ ਕੇ ਸੁਰਿੰਦਰ ਪਿੰਟਾ ਹੱਲ ਕਰਵਾੳੇਣਗੇ।ਸੁਰਿੰਦਰ ਪਿੰਟਾ ਨੇ ਕਿਹਾ ਕਿ ਰੇਲਵੇ ਮੰਤਰਾਲੇ ਜੋ ਸੇਵਾ ਸੌਂਪੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।ਮਾਨਸਾ ਸ਼ਹਿਰ ਵਸੀਆਂ ਵਲੋ ਲੱਡੂ ਵੰਡ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਗਈ।ਇਸ ਮੋਕੇ ਪ੍ਰੇਮ ਅਰੋੜਾ ਪ੍ਰਧਾਨ ਅਕਾਲੀ ਦਲ ਸ਼ਹਿਰੀ ਮਾਨਸਾ, ਤਰਸੇਮ ਚੰਦ ਮਿੱਢਾਂ ਮਾਨਸਾ ਸ਼ਹਿਰੀ ਪ੍ਰਧਾਨ, ਗੁਰਮੇਲ ਸਿੰਘ ਠੇਕੇਦਾਰ, ਅਮਰੀਕ ਸਿੰਘ, ਸੁਦਰਸ਼ਨ ਪਾਲ, ਸ਼ਾਮ ਲਾਲ, ਸੰਜੀਵ ਬੋਬੀ, ਹੇਮਰਾਜ ਗਰਗ, ਸੁਖਪਾਲ ਬਾਂਸਲ ਤੇ ਸ਼ਹਿਰ ਦੀਆ ਧਰਾਮਿਕ, ਸਮਾਜਿਕ ਸੰਸਥਾਵਾ ਦੇ ਮੈਂਬਰ ਮੋਜੂਦ ਸਨ। 

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply