Friday, October 9, 2026

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਮੰਡੀਕਰਨ ਟੀਮ ਵੱਲੋਂ ਜਸਵਾਲੀ ਮੰਡੀ ਦਾ ਦੌਰਾ

ਪਠਾਨਕੋਟ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੰਡੀ ਵਿੱਚ ਖੇਤੀ ਉਪਜਾਂ ਦੇ ਸੁਚੱਜੇ ਮੰਡੀਕਰਨ ਲਈ ਕਿਸਾਨਾਂ ਨੂੰ ਫਸਲਾਂ ਦੇ ਮੰਡੀਕਰਨ ਕਰਦੇ ਸਮੇਂ PPN2904201811ਮੰਡੀਕਰਨ ਦੇ ਨਿਯਮਾਂ ਅਤੇ ਕੱਟੇ ਜਾਣ ਵਾਲੇ ਖਰਚਿਆਂ ਦਾ ਗਿਆਨ ਹੋਣਾ ਚਾਹੀਦਾ ਤਾਂ ਜੋ ਮੰਡੀਆਂ ਵਿੱਚ ਹੁੰਦੇ ਸ਼ੋਸ਼ਣ ਤੋਂ ਬਚਿਆਂ ਜਾ ਸਕੇ।ਇਹ ਵਿਚਾਰ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਜਸਵਾਲੀ ਦਾਣਾ ਮੰਡੀ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੁਆਰਾ ਚਲਾਈ ਜਾ ਰਹੀ ਕਿਸਾਨ ਮੰਡੀਕਰਨ ਜਾਗਰੁਕਤਾ ਮੁਹਿੰਮ ਤਹਿਤ ਕਣਕ ਦੀ ਹੋ ਰਹੀ ਤੁਲਾਈ ਸਮੇਂ ਨਾਪ ਤੋਲ ਚੈਕ ਕਰਦਿਆਂ ਪ੍ਰਗਟ ਕੀਤੇ।ਉਨਾਂ ਨਾਲ ਡਾ ਅਮਰੀਕ ਸਿੰਘ ਸਹਾਇਕ ਮੰਡੀਕਰਨ ਅਫਸਰ, ਮੰਡੀਕਰਨ ਸ਼ਾਖਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸੁਭਾਸ਼ ਚੰਦਰ, ਜਤਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਹਾਜ਼ਰ ਸਨ।ਦੌਰੇ ਦੌਰਾਨ ਮੰਡੀਆਂ ਵਿੱਚ ਹੋ ਰਹੀ ਤੁਲਾਈ ਦਾ ਮੌਕੇ `ਤੇ ਜਾਇਜ਼ਾ ਲਿਆ ਅਤੇ ਤੋਲ ਚੈੱਕ ਕੀਤੇ ਗਏ।
           ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿਸਾਨਾਂ ਨੂੰ ਆਪਣੀ ਫਸਲ ਦੀ ਸਹੀ ਕੀਮਤ ਲੈਣ ਲਈ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਆਪਣੀ ਖੇਤੀ ਜਿਨਸ ਮੰਡੀ ਵਿੱਚ ਲਿਆਉਣੀ ਚਾਹੀਦੀ ਹੈ ਤਾਂ ਜੋ ਉਨਾਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਦੇ ਉਪਜ ਦਾ ਪੂਰਾ ਭਾਅ ਮਿਲ ਸਕੇ।ਉਨਾਂ ਕਿਹਾ ਕਿ ਕਿਸਾਨਾਂ ਨੂੰ ਦਾਣਿਆਂ ਦੀ ਤੁਲਾਈ ਸਮੇਂ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply