ਪੰਜਾਬ ਦੇ ਉਜਵਲ ਭਵਿੱਖ ਲਈ ਸੇਵਾ ਕਰਨ ਦੀ ਤਾਕਤ ਕੀਤੀ ਅਰਦਾਸ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਮਨਜੀਤ ਸਿੰਘ) -ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਜੋ ਕਿ ਕੱਲ੍ਹ ਅਹੁੱਦਾ ਸੰਭਾਲਣ ਮਗਰੋਂ
ਆਪਣੇ ਸ਼ਹਿਰ ਆਏ ਸਨ, ਅੱਜ ਸਵੇਰੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨਾਂ ਇਸ ਦੌਰੇ ਨੂੰ ਬਿਲਕੁੱਲ ਨਿੱਜੀ ਰੱਖਿਆ ਅਤੇ ਕਿਸੇ ਨੂੰ ਵੀ ਭਿਣਕ ਨਹੀਂ ਪੈਣ ਦਿੱਤੀ।ਸਰਕਾਰੀਆ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਜਿਥੇ ਪ੍ਰਮਾਤਮਾ ਦਾ ਕੋਟਿਨ-ਕੋਟ ਧੰਨਵਾਦ ਕੀਤਾ, ਉਥੇ ਪੰਜਾਬ ਦੇ ਸੁਨਿਹਰੇ ਭਵਿੱਖ ਲਈ ਅਰਦਾਸ ਕਰਦੇ ਬੇਨਤੀ ਵੀ ਕੀਤੀ ਕਿ ਵਾਹਿਗੁਰੂ ਉਨਾਂ ਨੂੰ ਸਮਰੱਥਾ ਬਖਸ਼ੇ ਅਤੇ ਉਹ ਆਪਣੇ ਰਾਜ ਵਾਸਤੇ ਕੰਮ ਕਰ ਸਕਣ।ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਸਰਕਾਰੀਆ ਜਲਿਆਂ ਵਾਲਾ ਬਾਗ, ਸ੍ਰੀ ਦਰਗਿਆਣਾ ਮੰਦਰ, ਭਗਵਾਨ ਵਾਲਮੀਕ ਦੇ ਤੀਰਥ ਸਥਾਨ ਰਾਮਤੀਰਥ ਅਤੇ ਗੁਰਦੁਆਰਾ ਜਾਗੋ ਸ਼ਹੀਦ ਕੋਹਾਲੀ ਵਿਖੇ ਵੀ ਦਰਸ਼ਨ ਕਰਨ ਪੁੱਜੇ। ਇਸ ਮੌਕੇ ਉਨਾਂ ਨਾਲ ਧਰਮ ਪਤਨੀ ਸ੍ਰੀਮਤੀ ਨਿਰਮਲਜੀਤ ਕੌਰ ਸਰਕਾਰੀਆ, ਪੁੱਤਰ ਅਜੈਪ੍ਰਤਾਪ ਸਿੰਘ, ਦਿਲਰਾਜ ਸਿੰਘ, ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸੁਖਬੀਰ ਸਿੰਘ ਸੁੱਖ ਧਾਲੀਵਾਲ, ਰਾਜਵਿੰਦਰ ਸਿੰਘ ਰਾਜੂ, ਸੁਖਪਾਲ ਸਿੰਘ ਗਿੱਲ ਅਤੇ ਹੋਰ ਅਹੁੱਦੇਦਾਰ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media