Sunday, August 30, 2026

ਸੇਂਟ ਸੋਲਜਰ ਸਕੂਲ `ਚ ਮਜਦੂਰ ਦਿਵਸ ਮਨਾਇਆ ਗਿਆ

PPN0205201817ਜੰਡਿਆਲਾ ਗੁਰੁ, 2 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਮਜਦੂਰ ਦਿਵਸ ਮਨਾਇਆ ਗਿਆ।ਮਜ਼ਦੂਰ ਦਿਵਸ ਦੇ ਸਬੰਧ ਵਿੱਚ ਸਮਾਗਮ ਦੌਰਾਨ ਸਕੂਲ ਦੇ ਪੰਜਾਂ ਹਾਉਸਾਂ ਦਾ ਕੋਰਿਓਗਰਾਫੀ ਦਾ ਮੁਕਾਬਲਾ ਕਰਵਾਇਆ ਗਿਆ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ ਕੋਰਿਓਗਰਾਫੀ ਰਾਹੀਂ ਸਟੇਜ `ਤੇ ਮਜਦੂਰਾਂ ਦੇ ਸੰਘਰਸ਼ਮਈ ਜੀਵਨ ਨੂੰ ਉਜਾਗਰ ਕਰਦਿਆਂ ਅਗਾਂਹ ਵਧੂ ਅਤੇ ਉਸਾਰੂ ਸੰਦੇਸ਼ ਦਿੱਤਾ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜਰਮਨਜੀਤ ਸਿੰਘ ਬਾਠ ਪ੍ਰਧਾਨ ਸਾਂਝਾ ਕਰਮਚਾਰੀ ਮੋਰਚਾ, ਪੰਜਾਬ ਉਚੇਚੇ ਤੌਰ `ਤੇ ਸ਼ਾਮਿਲ ਹੋਏ।ਉਨ੍ਹਾਂ ਨੇ ਆਪਣੇ ਭਾਸ਼ਨ ਰਾਹੀਂ ਬੱਚਿਆਂ ਨੂੰ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।ਕੋਰਿਓਗਰਾਫੀ ਦੀ ਜੱਜਮੈਂਟ ਦੀ ਭੂਮਿਕਾ ਮੁੱਖ ਮਹਿਮਾਨ ਜਰਮਨਜੀਤ ਸਿੰਘ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਨਰਿੰਦਰ ਕੌਰ ਕੁਆਰਡੀਨੇਟਰ ਨੇ ਨਿਭਾਈ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੀ ਪੁਜੀਸ਼ਨ ਡੇਜ਼ੀ ਹਾਊਸ, ਦੂਸਰੀ ਪੁਜੀਸ਼ਨ ਲਿਲੀ ਹਾਊਸ ਅਤੇ ਤੀਸਰੀ ਪੁਜੀਸ਼ਨ ਰੋਜ਼ ਹਾਊਸ ਨੇ ਪ੍ਰਾਪਤ ਕੀਤੀ।ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਮੁੱਖ ਮਹਿਮਾਨ ਜਰਮਨਜੀਤ ਸਿੰਘ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੁਆਰਡੀਨੇਟਰ ਵਰਿਤੀ ਦੁੱਗਾ, ਸ਼ਿਲਪਾ ਸ਼ਰਮਾ, ਨਰਿੰਦਰਪਾਲ ਕੌਰ ਅਤੇ ਜਸਬੀਰ ਸਿੰਘ ਨੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਦੀ ਖੂਬ ਸ਼ਲਾਘਾ ਕੀਤੀ ।ਸਕੂਲ ਵਿੱਚ ਕੰਮ ਕਰਦੇ ਸਾਰੇਕ ਰਮਚਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। 

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply