ਅਮ੍ਰਿਤਸਰ, 2 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – `ਅਮ੍ਰਿਤ ਡਰੱਗ ਡੀ-ਅਡਿਕਸ਼ਨ ਰਿਸਰਚ ਫਾਊਂਡੇਸ਼ਨ` ਦੇ ਡਾ. ਜਸਵਿੰਦਰ ਸਿੰਘ ਨੇ ਨਸ਼ਾਖੋਰੀ ਦੀਆਂ ਆਦਤਾਂ ਅਤੇ ਇਸ ਦੇ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ “ਵਾਸਤਵ ਵਿੱਚ, ਨਸ਼ਾਖੋਰੀ ਇੱਕ ਬਿਮਾਰੀ ਹੈ, ਅਤੇ ਇਸ ਨੂੰ ਛੱਡਣ ਲਈ ਦ੍ਰਿੜ੍ਹ ਇਰਾਦੇ ਅਤੇ ਮਜਬੂਤ ਇੱਛਾਸ਼ਕਤੀ ਦੀ ਲੋੜ ਹੁੰਦੀ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊੂਮਨ ਜੈਨੇਟਿਕਸ ਵਿਭਾਗ ਦੀ “ਦ ਡਰੱਗ ਐਡਿਕਸ਼ਨ ਅਵੇਅਰਨੈਸ ਕਮੇਟੀ” ਵੱਲੋ੍ਹਂ ਕਰਵਾਏ ਇਕ ਵਿਸ਼ੇਸ਼ ਭਾਸ਼ਣ ਵਿਚ ਬੋਲ ਰਹੇ ਸਨ।ਇਸ ਮੌਕੇ ਫੈਕਲਟੀ ਮੈਂਬਰ, ਖੋਜਾਰਥੀਆਂ ਅਤੇ ਵਿਦਿਅਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਉਹਨਾਂ ਕਿਹਾ ਕਿ “ਯੋਗਾ, ਧਿਆਨ, ਅਭਿਆਸ ਜਾਂ ਹੋਰ ਥੀਰੈਪੀਆਂ ਜਿ਼ੰਦਗੀ ਵਿਚ ਤਨਾਅ ਨੂੰ ਘਟਾਊੰਦਿਆਂ ਹਨ ਅਤੇ ਇਹਨਾਂ ਨੂੰ ਅਪਣਾ ਕੇ ਡਰੱਗਜ਼ ਦੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ।ਉਸ ਨੇ ਕਿਹਾ ਕਿ “ਮਨੁੱਖ ਜਿੰਦਗੀ ਵਿਚ ਕਈ ਵਾਰ ਵੱਖ ਵੱਖ ਹਾਲਾਤਾਂ ਮੌਕੇ ਨਸ਼ੇ ਦਾ ਸਹਾਰਾ ਲੈ ਲੈਂਦਾ ਹੈ ਅਤੇ ਇਹਨਾਂ ਦਾ ਆਦੀ ਹੋ ਜਾਂਦਾ ਹੈ, ਜਿਸ ਨੂੰ ਛੱਡਦਿਆਂ ਕਈ ਵਾਰ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ।ਇਸ ਤੋਂ ਬਚਣ ਲਈ ਸਾਨੂੰ ਡਾਕਟਰੀ ਮਦਦ ਲੈਣ ਲਈ ਝਿੱਜਕਣਾ ਨਹੀ ਚਾਹਿਦਾ ਅਤੇ ਸਹੀ ਦਵਾਈਆਂ ਲੈ ਕੇ ਖੁਸ਼ਹਾਲ ਜੀਵਨ ਦਾ ਆਨੰਦ ਮਾਨਣਾ ਚਾਹਿਦਾ ਹੈ ਅਤੇ ਨਸ਼ਾਖੋਰੀ ਦਾ ਡੱਟ ਕੇ ਮੁਕਾਬਲਾ ਕਰਨਾ ਚਾਹਿਦਾ ਹੈ ।
ਇਸੇ ਤਰ੍ਹਾਂ ਹਿਊਮਨ ਜੈਨੇਟਿਕਸ ਸੁਸਾਇਟੀ ਅਧੀਨ ਹਿਊਮਨ ਜੈਨੇਟਿਕਸ ਵਿਭਾਗ ਵਲ਼ੌਂ ਹੀ ਹਿਊਮਨ ਜੈਨੇਟਿਕਸ ਅਤੇ ਜੀਨੋਮਿਕਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਡੀ.ਐਨ.ਏ ਡੇਅ `ਤੇ ਓਪਨ ਹਾਊਸ ਦਾ ਆਯੋਜਨ ਕੀਤਾ ਗਿਆ।ਇਸ ਵਿਚ 300 ਲੋਕਾਂ ਤੋਂ ਇਲਾਵਾ 12 ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਤੋਂ 260 ਵਿਦਿਆਰਥੀ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਕੈਂਪਸ ਦੇ ਵਿਦਿਆਰਥੀਆਂ ਅਤੇ ਕੁੱਝ ਮਾਪਿਆਂ ਤੋਂ ਇਲਾਵਾ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ।ਉਨ੍ਹਾਂ ਨੇ ਖੋਜ ਲੈਬਾਂ ਦਾ ਦੌਰਾ ਕੀਤਾ ਅਤੇ ਸਿਹਤ ਅਤੇ ਰੋਗਾਂ ਵਿੱਚ ਜੈਨੇਟਿਕਸ ਦੀ ਭੂਮਿਕਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਹਿਊਮਨ ਜੈਨੇਟਿਕਸ ਵਿੱਚ ਖੋਜ, ਅਕਾਦਮਿਕਤਾ ਅਤੇ ਕੈਰਿਅਰ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ।ਹਿਊਮਨ ਜੈਨੇਟਿਕਸ ਸਬੰਧੀ ਇੱਕ ਵਿਸ਼ੇਸ਼ ਡਾਕੂਮੈਂਟਰੀ ਵੀ ਇਸ ਮੌਕੇ ਪ੍ਰਦਰਸ਼ਿਤ ਕਿਤੀ ਗਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …