Thursday, June 11, 2026

ਅਪ੍ਰੈਲ 2018 `ਚ ਜੀ.ਐਸ.ਟੀ ਰੈਵੇਨਿਊ ਕਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਵੱਧ

GSTਦਿੱਲੀ, 2 ਮਈ (ਪੰਜਾਬ ਪੋਸਟ ਬਿਊਰੋ) – ਅਪ੍ਰੈਲ 2018 ਦੌਰਾਨ ਕੁਲ ਜੀ.ਐਸ.ਟੀ ਰੈਵਨਿਊ ਕਲੈਕਸ਼ਨ 1,03,458 ਕਰੋੜ ਰੁਪਏ ਦੀ ਹੈ ਜਿਸਵਿੱਚੋਂ ਸੀਜੀ.ਐਸ.ਟੀ 18,652 ਕਰੋੜ ਰੁਪਏ ਹੈ, ਐਸਜੀ.ਐਸ.ਟੀ 25704 ਕਰੋੜ ਰੁਪਏ ਹੈ, ਆਈ.ਜੀ.ਐਸ.ਟੀ 50,548 ਕਰੋੜ ਰੁਪਏ ਹੈ (ਸਮੇਤ 21246 ਕਰੋੜ ਜਿਹੜਾ ਕਿ ਆਯਾਤਾਂ ’ਤੇ ਇਕੱਠਾ ਕੀਤਾ ਗਿਆ) ਅਤੇ ਸੈੱਸ 8554 ਕਰੋੜ ਰੁਪਏ ਹੈ ਸਮੇਤ 72 ਕਰੋੜ ਆਯਾਤਾਂ ਤੋਂ ਇਕੱਠਾ ਹੋਇਆ।30 ਅਪ੍ਰੈਲ 2018 ਤੱਕ ਮਾਰਚ ਮਹੀਨੇ ਦੀਆਂ ਕੁੱਲ ਜੀ.ਐਸ.ਟੀ ਆਰ 3 ਬੀ ਰਿਟਰਨਾਂ 87.12 ਲੱਖ ਦੇ ਮੁਕਾਬਲੇ 60.47 ਲੱਖ ਹਨ, 69.5% ਉਹ ਹਨ ਜਿਹੜੇ ਕਿ ਮਾਰਚ ਮਹੀਨੇ ਵਿੱਚ ਰਿਟਰਨ ਭਰਨ ਦੇ ਕਾਬਲ ਹਨ।
ਅਪ੍ਰੈਲ ਦਾ ਮਹੀਨਾ ਕੰਪੋਜੀਸ਼ਨ ਡੀਲਰਾਂ ਵਾਸਤੇ ਤਿਮਾਹੀ ਰਿਟਰਨਾਂ ਭਰਨ ਦਾ ਵੀ ਹੈ। 19.31 ਲੱਖ ਕੰਪੋਜ਼ੀਸ਼ਨ ਡੀਲਰਾਂ ਵਿਚੋਂ 11.47 ਲੱਖ ਨੇ ਆਪਣੀਆਂ ਤਿਮਾਹੀ ਰਿਟਰਨਾਂ ਭਰੀਆਂ ਹਨਜਿਹੜਾ ਕਿ 59.40% ਹੈ 579 ਕਰੋੜ ਰੁਪਏ ਦੇ ਟੈਕਸ ਦਾ ਭੁਗਤਾਨ ਕੀਤਾ ਹੈ ਜਿਹੜੀ ਉਪਰੋਕਤਜੀਐੱਸਟੀ ਦੀ ਕੁੱਲ 1.03 ਲੱਖ ਕਰੋੜ ਦੀ ਕੁਲੈਕਸ਼ਨ ਵਿੱਚ ਸ਼ਾਮਲ ਹੈ।ਜੀ.ਐਸ.ਟੀ ਰੈਵਨਿਊ ਵਿੱਚ ਵਾਧਾ ਅਰਥ ਵਿਵਸਥਾ ਵਿੱਚ ਉਭਾਰ ਅਤੇ ਵਧੀਆ ਕਾਰਗੁਜ਼ਾਰੀ ਦਾ ਸੰਕੇਤਕਰਦਾ ਹੈ।ਫਿਰ ਵੀ ਇਹ ਆਮ ਦੇਖਿਆ ਗਿਆ ਹੈ ਕਿ ਵਿੱਤੀ ਸਾਲ ਦੇ ਆਖ਼ਰੀ ਮਹੀਨੇ ਲੋਕ ਕੁੱਝ ਪਹਿਲੇ ਮਹੀਨਿਆਂ ਦੇ ਬਕਾਏ ਵੀ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਕਰਕੇ ਇਸ ਮਹੀਨੇ ਦੀ ਰੈਵਨਿਊ ਨੂੰ ਭਵਿੱਖ ਦਾ ਰੁਝਾਨ ਨਹੀਂ ਸਮਝਿਆ ਜਾ ਸਕਦਾ।ਅਪ੍ਰੈਲ 2018 ਦਾ ਹਿਸਾਬ-ਕਿਤਾਬ ਕਰਕੇ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਸੀ.ਜੀ.ਐਸ.ਟੀ ਦਾ ਕੁੱਲ ਕਮਾਇਆ ਰੈਵਨਿਊ 32493 ਕਰੋੜ ਰੁਪਏ ਅਤੇ ਐਸ.ਜੀ.ਐਸ.ਟੀ ਦਾ 40257 ਕਰੋੜ ਰੁਪਏ ਹੈ।
 

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply