ਪਠਾਨਕੋਟ, 2 ਮਈ (ਪੰਜਾਬ ਪੋਸਟ ਬਿਉਰੋ) – ਸਬਜੀ ਮੰਡੀ ਪਠਾਨਕੋਟ ਜਿਲ੍ਹਾ ਪਠਾਨਕੋਟ ਦੀ ਸਭ ਤੋਂ ਵੱਡੀ ਮੰਡੀ ਹੈ ਅਤੇ ਇਥੋਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ `ਤੇ ਹੱਲ ਕੀਤੀਆਂ ਜਾਣਗੀਆਂ, ਜਲਦੀ ਹੀ ਸਬਜੀ ਮੰਡੀ ਵਿੱਚ ਬਣਾਈਆਂ ਗਈਆਂ ਸੈਡ ਦੇ ਅੰਦਰ ਬਿਜਲੀ ਦਾ ਕੁਨੈਕਸਨ ਦੇ ਕੇ ਪੱਖਿਆਂ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਗਰਮੀ ਵਿੱਚ ਵਪਾਰੀਆਂ ਨੂੰ ਕਿਸੇ ਤਰ੍ਹਾ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਦੁਪਿਹਰ ਸਬਜੀ ਮੰਡੀ ਪਠਾਨਕੋਟ ਦਾ ਵਿਸ਼ੇਸ ਦੋਰਾ ਕਰਨ ਮਗਰੋਂ ਕੀਤਾ।ਪੰਨਾਂ ਲਾਲ ਭਾਟੀਆ ਕੌਂਸਲਰ, ਬਲਵਾਨ ਮਨਹਾਸ ਸਾਬਕਾ ਕੌਂਸਲਰ, ਤਰਸੇਮ ਲਾਲ ਕਾਲਾ ਪ੍ਰਧਾਨ ਸਬਜੀ ਮੰਡੀ ਯੂਨੀਅਨ ਪਠਾਨਕੋਟ, ਅਮਿਤ, ਅਸੋਕ ਕੁਮਾਰ, ਗੁਰਦਿਆਲ ਸਿੰਘ, ਅਸੋਕ ਕੁਮਾਰ ਮਹਾਜਨ, ਰਾਮ ਸਰਨ, ਰਵੀ ਮਹਾਜਨ, ਲਾਲਾ ਨਾਗਰ ਮੱਲ ਰਮਨ ਮਹਾਜਨ ਅਤੇ ਹੋਰ ਵਪਾਰੀ ਇਸ ਸਮੇਂ ਹਾਜ਼ਰ ਸਨ। ਜਿਕਰਯੋਗ ਹੈ ਕਿ ਇਥੇ ਵਿਧਾਇਕ ਪਠਾਨਕੋਟ ਨੇ ਸਬਜੀ ਮੰਡੀ ਯੂਨੀਅਨ ਦੀਆਂ ਅਤੇ ਸਬਜੀ ਮੰਡੀ ਵਿੱਚ ਫੜ੍ਹੀ ਲਗਾਉਂਣ ਵਾਲਿਆਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਤੋਂ ਬਾਅਦ ਉਨ੍ਹਾਂ ਸਬਜੀ ਮੰਡੀ ਦਾ ਦੋਰਾ ਕੀਤਾ ਅਤੇ ਫੜ੍ਹੀ ਲਗਾਉਂਣ ਲਈ ਨਿਰਧਾਰਤ ਕੀਤੀ ਜਾਣ ਵਾਲੇ ਸਥਾਨ ਦਾ ਵੀ ਜਾਇਜਾ ਲਿਆ।
ਵਿਧਾਇਕ ਅਮਿਤ ਵਿੱਜ ਨੇ ਦੱਸਿਆ ਕਿ ਪਠਾਨਕੋਟ ਮੰਡੀ ਵਿੱਚ ਫੜੀ ਮਾਰਕਿਟ ਜਿਸ ਵਿੱਚ ਕਰੀਬ 400 ਵਿਅਕਤੀ ਕੰਮਕਾਜ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮੰਡੀ ਵਿੱਚ ਵੀ ਇਕ ਸਥਾਨ ਤੇ ਸਥਾਈ ਰੂਪ ਵਿੱਚ ਜਗ੍ਹਾ ਦਿੱਤੀ ਜਾਵੇਗੀ।
ਸਬਜੀ ਮੰਡੀ ਅੰਦਰ ਹੀ 11 ਦੁਕਾਨਾਂ ਦਾ ਵਿਵਾਦ ਜੋ ਕਿ ਬਹੁਤ ਹੀ ਪੁਰਾਣਾ ਹੈ, ਉਹ ਵੀ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਜਿਵੇ ਰੋਡ ਦੇ ਲਈ 40 ਲੱਖ ਰੁਪਏ ਦਾ ਬਜਟ ਆ ਚੁੱਕਾ ਹੈ।ਇਸ ਤੋਂ ਇਲਾਵਾ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਜੋ ਕਿ ਜਲਦੀ ਹੀ ਮੰਡੀ ਵਿੱਚ ਸੈਡ ਦਾ ਜਾਇਜਾ ਲਵੇਗਾ ਅਤੇ ਇਕ ਦੋ ਦਿਨਾਂ ਦੇ ਅੰਦਰ ਅੰਦਰ ਹੀ ਮੰਡੀ ਵਿੱਚ ਵਪਾਰੀਆਂ ਦੇ ਲਈ ਪੱਖਿਆਂ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਮਕਾਜ ਵੱਧਣ ਕਾਰਨ ਸਬਜੀ ਮੰਡੀ ਪਠਾਨਕੋਟ ਦਾ ਏਰੀਆ ਘੱਟ ਹੈ ਇਸ ਦੇ ਲਈ ਕਰੀਬ 10 ਏਕੜ ਹੋਰ ਜਗ੍ਹਾ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੋਜਨਾਂ ਹੈ ਕਿ ਮੰਡੀ ਦੇ ਨਜਦੀਕ ਸਥਿਤ ਐਫ.ਸੀ.ਆਈ. ਨੂੰ ਸਹਿਰ ਦੇ ਬਾਹਰ ਸਿਫਟ ਕੀਤਾ ਜਾਵੇ ਅਤੇ ਇਸ ਸਥਾਨ ਮੰਡੀ ਵਿੱਚ ਸਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗੱਲਬਾਤ ਕਰਨਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media