Monday, September 14, 2026

ਅਧਿਆਪਕ ਚੇਤਨਾ ਮੰਚ ਸਮਰਾਲਾ ਦਾ ਸਲਾਨਾ ਵਜ਼ੀਫ਼ਾ ਵੰਡ ਤੇ ਸਨਮਾਨ ਸਮਾਰੋਹ 6 ਮਈ ਨੂੰ

ਪੰਜਾਬੀ ਦੇ ਸਿਰਮੌਰ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਹੋਵੇਗਾ ਵਿਸ਼ੇਸ਼ ਸਨਮਾਨ

PPN0205201820ਸਮਰਾਲਾ, 2 ਮਈ (ਪੰਜਾਬ ਪੋਸਟ- ਕੰਗ) – ਸਵ: ਮਹਿਮਾ ਸਿੰਘ ਕੰਗ ਵਲੋਂ ਸਥਾਪਿਤ ਕੀਤੇ ਅਧਿਆਪਕ ਚੇਤਨਾ ਮੰਚ ਦਾ 20ਵਾਂ ਵਜ਼ੀਫ਼ਾ ਵੰਡ ਤੇ ਸਨਮਾਨ ਸਮਾਰੋਹ 6 ਮਈ ਦਿਨ ਐਤਵਾਰ ਨੂੰ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਵੇਰੇ 9:30 ਵਜੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ, ਕਨਵੀਨਰ ਮੇਘ ਦਾਸ ਜਵੰਦਾ ਨੈਸ਼ਨਲ ਐਵਾਰਡੀ ਅਤੇ  ਜਨਰਲ ਸਕੱਤਰ ਪ੍ਰਿੰਸੀਪਲ ਮਨੋਜ ਕੁਮਾਰ ਨੇ ਸਾਂਝੇ ਤੌਰ `ਤੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਉਘੇ ਸਿੱਖਿਆ ਸਾਸ਼ਤਰੀ ਤਰਸੇਮ ਬਾਹੀਆ ਸਾਬਕਾ ਪ੍ਰਿੰਸੀਪਲ ਏ.ਐਸ ਕਾਲਜ ਖੰਨਾ ਸੈਨੇਟ ਤੇ ਸਿੰਡੀਕੇਟ ਮੈਂਬਰ ਪੰਜਾਬ ਯੂਨੀ: ਚੰਡੀਗੜ੍ਹ ਹੋਣਗੇ ਅਤੇ ਰਣਜੀਤ ਸਿੰਘ ਮੱਲ੍ਹੀ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਜਗਰਾਓਂ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਇਸ ਸਮਾਗਮ ਦੌਰਾਨ ਦਸਵੀਂ ਜਮਾਤ ਦੀ ਵਜੀਫਾ ਪ੍ਰੀਖਿਆ ਵਿੱਚੋਂ ਪਹਿਲੇ 6-6 ਸਥਾਨਾਂ `ਤੇ ਆਏ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਸਮਰਾਲਾ ਤਹਿਸੀਲ ਦੇ ਪਿਛਲੇ ਸਾਲ 10ਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਏ ਅਤੇ ਅਥਲੈਟਿਕਸ ਦੇ ਖੇਤਰ ਵਿੱਚ ਕੌਮੀ ਪੱਧਰ `ਤੇ ਪਹਿਲੇ ਤਿੰਨ ਸਥਾਨਾਂ ਵਿੱਚੋਂ ਕੋਈ ਵੀ ਸਥਾਨ ਪ੍ਰਾਪਤ ਕਰਨ ਵਾਲੇ ਅਤੇ ਪ੍ਰਾਇਮਰੀ ਵਿੰਗ ਵਿੱਚ ਰਾਜ ਪੱਧਰ ਤੱਕ ਅਥਲੈਟਿਕਸ ਵਿਚੋਂ ਪਹਿਲੇ ਤਿੰਨ ਸਥਾਨਾਂ ਵਿਚੋਂ ਕੋਈ ਵੀ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਵੀ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤੇ ਜਾਣਗੇ।
ਇਸ ਸਮਾਗਮ ਦੌਰਾਨ ਪੰਜਾਬੀ ਦੇ ਉੱਘੇ ਤੇ ਸਿਰਮੌਰ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਮਰ ਭਰ ਕੀਤੀ ਘਾਲਣਾ ਅਤੇ ਲਗਭਗ 40 ਸਾਲ ਕਾਲਜ ਅਧਿਆਪਨ ਕਾਰਜ ਨੂੰ ਸਮਰਪਿਤ ਰਹਿਣ ਹਿੱਤ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਤਰਾਂ ਮੱਖਣ ਸਿੰਘ ਲੈਕ: ਅਰਥ ਸਾਸ਼ਤਰ ਐਸ. ਐਸ.ਡੀ ਸਰਕਾਰੀ ਸੀਨੀ: ਸੈਕੰ: ਸਕੂਲ ਮਾਛੀਵਾੜਾ ਨੂੰ ਅਧਿਆਪਨ ਕਿੱਤੇ ਅਤੇ ਸਮਾਜ ਸੇਵਾ ਵਿੱਚ ਪਾਏ ਜਾਏ ਯੋਗਦਾਨ ਬਦਲੇ ਸਨਮਾਨਿਆ ਜਾਵੇਗਾ।ਇਸ ਤੋਂ ਇਲਾਵਾ ਸਿਰੜੀ ਅਤੇ ਸੁਹਿਰਦ ਅਧਿਆਪਕ ਸੰਜੀਵ ਕੁਮਾਰ ਕਲਿਆਣ ਜਿਨਾਂ ਨੇ ਸਾਲ 2017 ’ਚ ਪੰਜਾਬ ਸਰਕਾਰ ਤੋਂ ਸਟੇਟ ਐਵਾਰਡ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ, ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply