ਪਠਾਨਕੋਟ, 2 ਮਈ (ਪੰਜਾਬ ਪੋਸਟ ਬਿਉਰੋ) – ਸਾਲ 2020 ਤੱਕ ਖਸਰੇ ਦੀ ਬੀਮਾਰੀ ਨੂੰ ਖਤਮ ਕਰਨ ਅਤੇ ਰੂਬੇਲਾ ਨੂੰ ਕੰਟਰੋਲ ਕਰਨ ਦੇ ਟੀਚੇ ਨੂੰ ਲੈਕੇ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਜਿਲ੍ਹਾ ਪਠਾਨਕੋਟ ਅੰਦਰ ਪੰਜ ਹਫਤੇ ਤੱਕ ਚਲਣ ਵਾਲੇ ਵਿਸ਼ੇਸ਼ ਖਸਰਾ-ਰੂਬੈਲਾ (ਐਮ.ਆਰ) ਟੀਕਾਕਰਨ ਅਭਿਆਨ ਦੀ ਸ਼ੂਰੂਆਤ ਐਵਲੋਨ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਪਠਾਨਕੋਟ ਤੋਂ ਕੀਤੀ।ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਜਿਲੇ੍ਹ ਦੇ 09 ਮਹੀਨੇ ਤਂੋ 15 ਸਾਲ ਤੱਕ ਦੇ ਆਂਗਨਵਾੜੀ ਕੇਂਦਰਾਂ, ਸਰਕਾਰੀ ਸਕੂਲਾਂ, ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਅਤੇ ਘਰਾਂ’ਚ ਰਹਿੰਦੇ 1,56,102 ਬੱਚਿਆਂ ਦਾ ਟੀਕਾਕਰਨ ਕਰਨ ਦਾ ਟੀਚਾ ਮਿਥਿਆ ਗਿਆ ਹੈ।ਇੱਕ ਟੀਮ’ਚ ਕੁੱਲ ਚਾਰ ਮੈਂਬਰ ਜਿਨਾਂ’ਚ ਵੈਕਸੀਨੇਟਰ, ਆਸ਼ਾ ਵਰਕਰ, ਆਂਗਨਵਾੜੀ ਵਰਕਰ ਅਤੇ ਵਲੰਟੀਅਰ (ਸਕੂਲ ਵਲੋ ਬਣਾਇਆ ਗਿਆ ਨੋਡਲ ਅਫਸਰ) ਸ਼ਾਮਿਲ ਹਨ। ਐਮ.ਆਰ ਦਾ ਟੀਕਾ ਬੱਚਿਆਂ ਨੂੰ ਦੋ ਖਤਰਨਾਕ ਬੀਮਾਰੀਆਂ ਖਸਰਾ ਅਤੇ ਰੂਬੇਲਾ ਤੋ ਸੱੁਰਖਿਆ ਪ੍ਰਦਾਨ ਕਰੇਗਾ।ਐਮ.ਆਰ ਅਭਿਆਨ ਸਾਰੇ ਜਿਲੇ੍ਹ ਦੇ ਸਾਰੇ ਸਕੂਲਾਂ, ਹਸਪਤਾਲਾਂ ਅਤੇ ਸਿਹਤ ਕੇਂਦਰਾਂਾ ਵਿੱਚ ਚਲਾਇਆ ਜਾਵੇਗਾ। ਸਕੂਲਾਂ ਵਿੱਚ ਬੱਚਿਆਂ ਦਾ ਟੀਕਾਕਰਨ ਅਧਿਆਪਕਾਂ ਅਤੇ ਡਾਕਟਰਾਂ ਦੀ ਹਾਜ਼ਰੀ ਵਿੱਚ ਹੋਵੇਗਾ। ਸਕੂਲ ਨਾ ਜਾਣ ਵਾਲੇ ਬੱਚਿਆਂ ਦਾ ਕਮਊਨਟੀ ਵਿੱਚ ਆਉੂਟਰੀਚ ਗਤੀਵਿਧੀ ਦੇ ਨਾਲ ਟੀਕਾਕਰਨ ਕੀਤਾ ਜਾਵੇਗਾ।
ਇਸ ਮੌਕੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ.ਰਾਕੇਸ਼ ਸਰਪਾਲ,ਜਿਲਾ੍ਹ ਟੀਕਾਕਰਨ ਅਫਸਰ ਡਾ.ਕਿਰਨ ਬਾਲਾ,ਜਿਲਾ੍ਹ ਐਪੀਡੀਮੋਲੋਜਿਸਟ ਡਾ.ਸੁਨੀਤਾ ਸ਼ਰਮਾ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਪਠਾਨਕੋਟ ਡਾ.ਭੁਪਿੰਦਰ ਸਿੰਘ, ਡਾ. ਪਿ੍ਰਅੰਕਾ ਠਾਕੁਰ, ਬੀ.ਈ.ਈ ਮੈਡਮ ਰਿੰਪੀ, ਆਰ.ਬੀ.ਐਸ.ਕੈ ਮੈਨੇਜਰ ਪੰਕਜ ਕੁਮਾਰ, ਪਿ੍ਰੰਸੀਪਲ ਐਵਾਲੋਨ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਸ਼੍ਰੀਮਤੀ ਮਨਜੀਤ ਮੱਲ ਤੇ ਹੋਰ ਮੈਡੀਕਲ ਸਟਾਫ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media