Wednesday, August 12, 2026

ਪੰਚਾਇਤੀ ਚੋਣਾਂ `ਚ ਵਲੰਟੀਅਰਾਂ ਦੇ ਵਿਚਾਰ ਜਾਣੇ ਜਾਣਗੇ – ਮਾਨਸ਼ਾਹੀਆ

ਭੀਖੀ, 4 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਅਗਾਮੀ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਰਕਾਰਾਰ ਰੱਖਣ ਲਈ PPN0405201801ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰਾਂ ਦਾ ਸਮੱਥਰਨ ਕਰੇਗੀ।ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਈਆ ਨੇ ਸਥਾਨਕ ਸਿਵ ਮੰਦਰ ਵਿੱਚ ਪਾਰਟੀ ਵਰਕਾਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਨੇ ਕਿਹਾ ਕਿ ਪਾਰਟੀ ਪਾਲਸੀ ਮੁਤਾਬਿਕ ਪੰਚਾਇਤੀ ਚੋਣਾਂ ਵਿੱਚ ਕਿਸੇ ਕਿਸਮ ਦਾ ਨਸ਼ਾ ਜਾਂ ਪੈਸੇ ਆਦਿ ਦਾ ਇਸਤੇਮਾਲ ਵੋਟਰਾਂ ਨੂੰ ਭਰਮਾਉਣ ਲਈ ਨਹੀ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਿਆਦਾਤਰ ਪੰਚਾਇਤੀ ਚੋਣਾਂ ਸਮੇਂ ਪਾਰਟੀ ਘੱਟ ਅਤੇ ਵਿਅਕਤੀ ਵਿਸ਼ੇਸ਼ ਨੂੰ ਲੋਕ ਅਹਿਮੀਅਤ ਦਿੰਦੇ ਹਨ।ਕਿਸੇ ਵੀ ਪਿੰਡ ਵਿੱਚ ਕੋਈ ਚੰਗਾ ਵਿਅਕਤੀ ਚੋਣ ਲੜਦਾ ਹੈ।ਭਾਵੇਂ ਉਹ ਕਿਸੇ ਵੀ ਦਲ ਦਾ ਹੋਵੇ ਪਾਰਟੀ ਵਲੰਟੀਅਰਾਂ ਦੇ ਵਿਚਾਰਾਂ ਮੁਤਾਬਕ ਸਮੱਰਥਨ ਦਿੱਤਾ ਜਾਵੇਗਾ।
ਇਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਨੇ ਕਾਂਗਰਸ ਨੂੰ ਕਰੜੇ ਹੱਥੀਂ ਲੈਦੇ ਕਿਹਾ ਕਿ ਕੈਪਟਨ ਦੇ 14 ਮਹਿਨੀਆਂ ਦੇ ਰਾਜ ਵਿੱਚ ਹਰ ਪਾਸੇ ਅਰਾਜਕਤਾ ਦਾ ਮਹੌਲ ਹੈ।ਭ੍ਰਿਸ਼ਟਾਚਾਰ ਦਾ ਦੈਤ ਜਿਓਂ ਦੀ ਤਿਓਂ ਮੂੰਹ ਅੱਡੀ ਖੜਾ ਹੈ ਅਤੇ ਨੌਜਵਾਨਾ ਨੂੰ ਰੁਜਗਾਰ ਮੁੱਹਈਆ ਕਰਾਉਣ `ਚ ਅਸਫਲ ਰਹੀ ਹੈ।ਉਨ੍ਹਾ ਕਿਹਾ ਕਿ ਕਿਸਾਨਾਂ ਦੇ ਕਰਜੇ ਨੂੰ ਮਾਫ ਕਰਨ ਦਾ ਸਰਕਾਰ ਡਰਾਮਾ ਰਚ ਰਹੀ ਹੈ।ਕਿਸਾਨਾਂ ਨੇ ਆੜਤੀਆਂ ਅਤੇ ਬੈਂਕਾ ਦਾ 90 ਹਜ਼ਾਰ ਕਰੋੜ ਦਾ ਕਰਜਾ ਦੇਣਾ ਹੈ ਜਦੋਂ ਕਿ ਸਰਕਾਰ ਸਿਰਫ ਹਜ਼ਾਰਾ ਵਿੱਚ ਹੀ ਪੈਸੇ ਮਾਫ ਕਰ ਰਹੀ ਹੈ।ਉਨ੍ਹਾ ਜਾਣਕਾਰੀ ਦਿੱਤੀ ਕਿ ਜਮੀਨੀ ਪੱਧਰ `ਤੇ ਪਾਰਟੀ ਕੇਡਰ ਨੂੰ ਹੋਰ ਮਜ਼ਬੂਤ ਕਰਨ ਲਈ ਬੂਥ ਪੱਧਰ `ਤੇ ਰਾਬਤਾ ਕਾਇਮ ਕਰਕੇ ਵਲੰਟੀਅਰਾਂ ਨੂੰ ਸਰਗਰਮ ਕੀਤਾ ਜਾਵੇਗਾ।ਇਸ ਸਮੇਂ ੳਨ੍ਹਾ ਨਾਲ ਜਿਲਾ ਪ੍ਰਧਾਨ ਬਲਵੀਰ ਸਿੰਘ ਚਹਿਲ, ਰਾਮਦਿਤਾ ਬਾਵਾ, ਮਨਜੀਤ ਸਿੰਘ, ਰਾਜ ਕੁਮਾਰ, ਅਸ਼ੋਕ ਕੁਮਾਰ, ਨਿਰਮਾਲ ਸਿੰਘ ਆਦਿ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply