Wednesday, August 12, 2026

ਬੱਚਿਆਂ ਲਈ ਖਸਰਾ-ਰੁਬੈਲਾ ਟੀਕਾਕਰਨ ਜ਼ਰੂਰੀ – ਭੱਠਲ

PPN0505201813ਧੂਰੀ, 5 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿਹਤ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਖਸਰਾ-ਰੁਬੈਲਾ ਟੀਕਾਕਰਨ ਮੁਹਿੰਮ ਬਾਰੇ ਫੈਲਾਏ ਜਾ ਰਹੇ ਗ਼ਲਤ ਪ੍ਰਚਾਰ ਨੂੰ ਨਕਾਰਦਿਆਂ ਪੰਚਾਇਤ ਸੰਮਤੀ ਸ਼ੇਰਪੁਰ ਦੇ ਚੇਅਰਪਰਸਨ ਸਿਮਰਜੀਤ ਕੌਰ ਭੱਠਲ ਵੱਲੋਂ ਅੱਜ ਆਪਣੇ ਬੇਟੇ ਆਦੇਸ਼ਵਰ ਅਤੇ ਬੇਟੀ ਜੈਸਮਿਨ ਨੂੰ ਖਸਰਾ-ਰੁਬੈਲਾ ਟੀਕਾ ਲਗਵਾਇਆ ਗਿਆ।ਮੈਡਮ ਭੱਠਲ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ `ਤੇ ਖਸਰਾ-ਰੁਬੈਲਾ ਟੀਕਾਕਰਨ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ `ਚ ਕੋਈ ਸੱਚਾਈ ਨਹੀਂ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਅਫ਼ਵਾਹਾਂ ਵੱਲ ਧਿਆਨ ਨਾ ਦਿੰਦੇ ਹੋਏ ਆਪਣੇ 9 ਮਹੀਨਿਆਂ ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਖਸਰਾ-ਰੁਬੈਲਾ ਟੀਕਾਕਰਨ ਜ਼ਰੂਰ ਕਰਵਾਉਣ ਕਿਉਂਕਿ ਇਹ ਉਨ੍ਹਾਂ ਬਿਮਾਰੀਆਂ ਦੀ ਰੋਕਥਾਮ ਕਰੇਗਾ, ਜਿਸ ਕਾਰਨ ਹਰ ਸਾਲ ਕਈ ਬੱਚੇ ਮਰ ਰਹੇ ਹਨ ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply