Friday, June 19, 2026

ਭੀਖੀ-ਬੁਢਲਾਡਾ ਰੋਡ ਦਾ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਸੰਬੰਧੀ ਹੋਈ ਮੀਟਿੰਗ

PPN0805201801ਭੀਖੀ, 8 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਸ਼ੋਸਲ ਮੀਡੀਆ `ਤੇ ਭੀਖੀ-ਬੁਢਲਾਡਾ ਰੋਡ ਦੀ ਖਸਤਾ ਹਾਲਤ ਬਾਰੇ ਲਗਾਤਾਰ ਉਡਾਇਆ ਜਾ ਰਿਹਾ ਮਜ਼ਾਕ ਲੱਗਦਾ ਹੁਣ ਖਤਮ ਹੋ ਜਾਵੇਗਾ, ਕਿਉਂਕਿ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਦੇ ਯਤਨਾਂ ਸਦਕਾ ਭੀਖੀ-ਬੁਢਲਾਡਾ ਰੋਡ ਸੜਕ ਦਾ ਨੀਹ ਪੱਥਰ 10 ਮਈ ਨੂੰ ਕੇਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਰੱਖਿਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਸੰਬੰਧੀ ਸੀਨੀਅਰ ਅਕਾਲੀ ਆਗੂ ਜਗਦੀਪ ਸਿੰਘ ਨਕੱਈ ਦੀ ਪ੍ਰਧਾਨਗੀ ਹੇਠ ਅਕਾਲੀ-ਭਾਜਪਾ ਵਰਕਰਾਂ ਦੀ ਮੀਟਿੰਗ ਸ਼ਿਵ ਮੰਦਿਰ ਵਿੱਚ ਕੀਤੀ ਗਈ।ਜਿੰਨਾਂ ਨੂੰ ਸੰਬੋਧਨ ਕਰਦੇ ਹੋਏ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ਹਲਕਾ ਬਠਿੰਡਾ ਦੇ ਚਹੁ ਮੁੱਖੀ ਵਿਕਾਸ ਲਈ ਸਿਰ ਤੋੜ ਮਿਹਨਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਭੀਖੀ ਮੂਣਕ ਸੜਕ ਨੂੰ ਕੋਮੀ ਮਾਰਗ ਵਜੋਂ ਵਿਕਸਤ ਕਰਨ ਨਾਲ ਇਸ ਹਲਕੇ ਦੇ ਆਰਥਿਕ ਵਿਕਾਸ ਵਿੱਚ ਤੇਜੀ ਆਵੇਗੀ।
ਇਸ ਮੀਟਿੰਗ ਨੂੰ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਅਤੇ ਸ਼ਹਿਰੀ ਜਿਲ੍ਹਾ ਪ੍ਰਧਾਨ ਪ੍ਰੇਮ ਅਰੋੜਾ ਨੇ ਵੀ ਸੰਬੋਧਨ ਕੀਤਾ।ਇਸ ਮੋਕੇ ਬਲਜੀਤ ਸਿੰਘ ਅਤਲਾ, ਜਗਸੀਰ ਸਿੰਘ ਨੰਬਰਦਾਰ, ਕੁਲਸ਼ੇਰ ਸਿੰਘ ਰੂਬਲ, ਵਿਜੈ ਕੁਮਾਰ ਗਰਗ, ਗੁਰਇਕਬਾਲ ਸਿੰਘ ਬਾਲੀ, ਕੌਸਲਰ ਸੁਖਦੀਪ ਸਿੰਘ, ਬਲਵਿੰਦਰ ਸ਼ਰਮਾ, ਜੀਤ ਸਿੰਘ ਭੀਖੀ, ਹਰਵੀਰ ਸਿਘ ਜੱਸੜ, ਭਾਜਪਾ ਦੇ ਸੁਖਦੇਵ ਸਿੰਘ ਫਰਵਾਹੀ, ਰਾਜਿੰਦਰ ਰਾਜੀ, ਚਿੰਤਵਤ ਕੌਰ ਸਮਾਓ, ਮਜੀਠਾ ਸਿੰਘ ਠੇਕੇਦਾਰ, ਬਲਰਾਜ ਸਿੰਘ ਧਲੇਵਾ, ਬਾਬਾ ਗੋਰਾ ਸਿੰਘ ਸਮਾਓ, ਕੁਲਦੀਪ ਸਿੰਘ ਹੋਡਲਾ, ਤਰਲੋਚਨ ਸਿੰਘ ਜੱਸੜ ਅਤੇ ਬੂਟਾ ਸਿੰਘ ਫਰਵਾਹੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।  

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply