ਬਠਿੰਡਾ, 9 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਵਲੋਂ ਪ੍ਰਧਾਨ ਅਸ਼ੋਕ ਮਸਤੀ ਦੀ ਅਗਵਾਈ ਵਿੱਚ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਗਾਇਕਾ, ਗੀਤਕਾਰਾਂ, ਸਾਹਿਤਕਾਰਾਂ ਅਤੇ ਹੋਰ ਬੁੱਧੀਜੀਵੀਆਂਨੇ ਸਿਰਕਤ ਕੀਤੀ।ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਅਨਿਲ ਗਰਗ, ਗੁਰਸੰਤ ਸਿੰਘ ਭੂਟਾਲ ਅਤੇ ਮਨਜੀਤ ਸਟੂਡੀਓ ਸਨ।
ਮੰਚ ਵਲੋਂ ਪਿਛਲੇ 25 ਸਾਲਾਂ ਤੋਂ ਸਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਅਖਬਾਰਾਂ ਤੇ ਮੈਗਜ਼ੀਨਾਂ ਨਾਲ ਜੁੜੇ ਪੱਤਰਕਾਰ ਮੇਜਰ ਸਿੰਘ ਜਖੇਪਲ ਅਤੇ ਪੰਜਾਬੀ ਗੀਤਕਾਰ ਰਾਮਫਲ ਰਾਜਲਹੇੜੀ ਨੰੂ ਸਨਮਾਨ ਚਿੰਨ੍ਹ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਕਿ ਸਾਡਾ ਮਕਸਦ ਚੰਗੀਆਂ ਅਵਾਜ਼ਾਂ ਅਤੇ ਕਲਮਾਂ ਨੰੂ ਉਤਸ਼ਾਹਿਤ ਕਰਨਾ ਹੈ ਅਤੇ ਨਾਲ ਹੀ ਉਹਨਾਂ ਮੰਚ ਵੱਲੋਂ ਅਗਸਤ ਦੇ ਅਖ਼ੀਰ ਇੱਕ ਸਭਿਆਚਾਰਕ ਮੇਲਾ ਕਰਵਾਉਣ ਦਾ ਵੀ ਐਲਾਨ ਕੀਤਾ।ਮੰਚ ਦੀ ਜ਼ਿੰਮੇਵਾਰੀ ਗਾਇਕ/ ਗੀਤਕਾਰ ਕੁਲਵੰਤ ਉਪਲੀ ਨੇ ਬਾਖੂਬੀ ਨਿਭਾਈ।
ਇਸ ਮੌਕੇ ਗਾਇਕ ਜੱਸ ਗੁਰਾਇਆ, ਧਰਮਾ ਹਰਿਆਓ, ਭੋਲਾ ਸਿੰਘ ਸੰਗਰਾਮੀ, ਕੁਲਦੀਪ ਚੋਬਰ, ਕਾਲਾ ਅਲੀਸ਼ੇਰ, ਐਸ. ਡੀ.ਓ ਸਰਬਜੀਤ ਸਿੰਘ ਲਾਲੀ, ਪਰਮਜੀਤ ਸਿੰਘ ਪੱਖੀ ਸੇਖੂਵਾਸ, ਹਰਿੰਦਰ ਰਾਜਲਹੇੜੀ, ਗੁਰਜੰਟ ਮੇਟ, ਅਸ਼ਵਨੀ ਸ਼ਰਮਾ ਅਤੇ ਜਸਪਾਲ ਕੌਸਲ ਹਾਜ਼ਰ ਸਨ।ਅਖ਼ੀਰ ਵਿੱਚ ਲੋਕ ਗਾਇਕ ਕਲਾ ਮੰਚ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media