ਬਠਿੰਡਾ, 9 ਮਈ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹੇ ਦੇ ਪਿੰਡ ਕੋਟਲੀ ਖੁਰਦ ਦਾ ਕਬੱਡੀ ਖਿਡਾਰੀ ਜੀਤ ਨਿਊਜੀਲੈਂਡ ਦੇ ਕਬੱਡੀ ਕੱਪਾਂ ’ਚ ਹਿੱਸਾ ਲੈਣ ਮਗਰੋਂ ਵਾਪਸ ਪਰਤਣ `ਤੇ ਪਿੰਡ ਵਾਸੀ ਉਸ ਨੂੰ ਨੇੜਲੇ ਸ਼ਹਿਰ ਮਾਨਸਾ ਤੋਂ ਫੁੱਲਾਂ ਨਾਲ ਸੱਜੀ ਖੁੱਲੀ ਜਿਪਸੀ ਰਾਹੀਂ ਢੋਲ ਵਜਾਉਂਦੇ ਹੋਏ ਪਿੰਡ ਲੈ ਕੇ ਆਏ।ਪਿੰਡ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਹਾਰ ਪਾ ਕੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ।ਜੀਤ ਕੋਟਲੀ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਭਵਿੱਖ ’ਚ ਵੀ ਆਪਣੀ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਕੇ ਪਿੰਡ ਦਾ ਨਾਂਅ ਚਮਕਾਉਣ ਦੀ ਹਮੇਸ਼ਾਂ ਕੋਸ਼ਿਸ਼ ਕਰਦਾ ਰਹੇਗਾ।ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
ਜਿਕਰਯੌਗ ਹੈ ਕਿ ਜੀਤ ਨੇ ਨਿਊਜੀਲੈਂਡ ਦੇ ਆਕਲੈਂਡ ਖੇਤਰ ’ਚ ਪੈਂਦੇ ਟਾਕਾਨੀਨੀ ’ਚ ਮਾਲਵਾ ਕਲੱਬ ਆਕਲੈਂਡ ਵੱਲੋਂ ਖੇਡਦਿਆਂ 7 ਕਬੱਡੀ ਕੱਪਾਂ ’ਚ ਹਿੱਸਾ ਲਿਆ ਅਤੇ ਆਪਣੇ ਆਪ ਨੂੰ ਉੱਥੋਂ ਦੇ ਮੌਸਮ ਅਨੁਸਾਰ ਢਾਲਦਿਆਂ ਹੋਇਆਂ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਰਵੋਤਮ ਜਾਫੀ ਦਾ ਖਿਤਾਬ ਹਾਸਿਲ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media