Saturday, October 24, 2026

ਵਿਦਿਆ ਭਾਰਤੀ ਸਕੂਲ ਦਾ ਨਤੀਜਾ 100 ਫੀਸਦ ਰਿਹਾ

PPN0805201805ਭੀਖੀ, 9 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀ.ਸੈਕੰ. ਸਕੂਲ ਦੇ ਬੱਚਿਆਂ ਨੇ 10ਵੀਂ ਦੇ ਨਤੀਜੇ ਵਿਚਂ ਸ਼ਾਨਦਾਰ ਪ੍ਰਾਪਤੀ ਕੀਤੀ ਹੈ।ਸਕੂਲ ਦੇ ਪ੍ਰਿਸੀਪਲ ਰਿਤੇਸ਼ ਸਿੰਘ ਜਸਵਾਲ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਖੁਸ਼ਦੀਪ ਪੁੱਤਰੀ ਵਿਨੋਦ ਕੁਮਾਰ ਗਾਂਧੀ ਨੇ 93.07% ਅੰਕ ਹਾਸਿਲ ਕਰ ਕੇ ਪਹਿਲਾ, ਕੁਸਮ ਖੰਨਾ ਪੁੱਤਰੀ ਰੋਹਤਾਸ਼ ਕੁਮਾਰ ਨੇ 91.53% ਅੰਕ ਹਾਸਿਲ ਕਰ ਕੇ ਦੂਸਰਾ, ਕਰਨਪ੍ਰੀਤ ਕੌਰ ਪੁੱਤਰੀ ਕੁਲਵੀਰ ਸਿੰਘ ਨੇ 91.07% ਅੰਕ ਹਾਸਿਲ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਉਨਾਂ ਕਿਹਾ ਕਿ ਸਕੂਲ ਦੇ 88 ਬੱਚਿਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਪਾਸ ਹੋਣ ਨਾਲ ਨਤੀਜਾ 100 ਫੀਸਦੀ ਰਿਹਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …

Leave a Reply