Sunday, June 14, 2026

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿੱਚ ਲਗਾਇਆ ਗਿਆ ਐਮ.ਆਰ ਟੀਕਾਕਰਨ ਕੈਂਪ

PPN0805201813ਜੰਡਿਆਲਾ ਗੁਰੁ, 9 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਾਇਰਲ ਬਿਮਾਰੀਆਂ ਮੀਜ਼ਲਸ ਤੇ ਰੂਬੇਲਾ ਤੋਂ ਬਚਾਅ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ।ਮਾਹਿਰ ਡਾਕਟਰਾਂ ਦੀਆਂ ਆਈਆਂ ਤਿੰਨਾਂ ਟੀਮਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਮੀਜ਼ਲਸ ਤੇ ਰੂਬੇਲਾ ਵਾਇਰਲ ਬਾਰੇ ਜਾਣਕਾਰੀ ਦਿੰਦੇ ਹੋਏ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੁਕ ਕੀਤਾ।
ਸਕੂਲ ਕਮੇਟੀ ਦੇ ਮੈਨੇਜਿੰਗ ਡਾਇਰੈਕਟਰਸ ਮੰਗਲ ਸਿੰਘ ਕਿਸ਼ਨਪੁਰੀ ਦੀਆਂ ਕੋਸ਼ਿਸ਼ਾਂ ਸਦਕਾ ਲਗਭਗ 600 ਦੇ ਕਰੀਬ ਬੱਚਿਆਂ ਦਾ ਟੀਕਾਕਰਨ ਹੋਇਆ, ਜਦਕਿ ਬਾਕੀ ਰਹਿੰਦੇ ਹੋਏ ਬੱਚਿਆਂ ਦਾ ਟੀਕਾਕਰਨ 10 ਮਈ ਦਿਨ ਵੀਰਵਾਰ ਨੂੰ ਕੀਤਾ ਜਾਵੇਗਾ।ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਆਏ ਹੋਏ ਡਾ. ਵਿਸ਼ਾਲ ਸ਼ਰਮਾ ਏ.ਐਮ, ਰਣਜੋਧ ਸਿੰਘ ਤੇ ਕੰਵਰਦੀਪ ਸਿੰਘ ਐਮ.ਪੀ.ਐਚ.ਡਬਲਿਊ, ਕੁਲਵਿੰਦਰ ਕੌਰ ਤੇ ਅਮਨਦੀਪ ਕੌਰ ਏ.ਐਨ.ਐਮ, ਨਿਸ਼ਾ ਤੇ ਰਾਣੀ ਆਸ਼ਾ ਵਰਕਰ ਦੀ ਸ਼ਲਾਘਾ ਕੀਤੀ ਸਕੂਲ ਦੇ ਸਟਾਫ ਨੇ ਇਸ ਮੁਹਿੰਮ ਵਿੱਚ ਖਾਸ ਤੌਰਤੇ ਹਿੱਸਾ ਲਿਆ ਤੇ ਬੱਚਿਆਂ ਦੇ ਟੀਕਾਕਰਨ ਵਿੱਚ ਅਹਿਮ ਭੂਮਿਕਾ ਨਿਭਾਈ।ਇਸ ਮੌਕੇ ਪਿ੍ਰੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਵਰਿਤੀ ਧੁੱਗਾ, ਸ਼ਿਲਪਾ ਸ਼ਰਮਾ, ਨਰਿੰਦਰਪਾਲ ਕੌਰ ਅਤੇਬਲਵਿੰਦਰ ਕੌਰ ਸ਼ਾਮਲ ਸਨ ।
 

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply