ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਡਾਂਸ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ’ਚ ਕਾਲਜ ਦੇ ਲਗਭਗ 17 ਵਿਦਿਆਰਥੀਆਂ ਨੇ ਡਾਂਸ ਦੀਆਂ ਵੱਖ-ਵੱਖ ਕਿਸਮਾਂ ਦੀ ਪੇਸ਼ਕਾਰੀ ਕਰਦੇ ਹੋਏ ਡਾਂਸ ਮੁਕਾਬਲੇ ’ਚ ਉਤਸ਼ਾਹ ਨਾਲ ਭਾਗ ਲਿਆ।ਪ੍ਰਿੰਸੀਪਲ ਡਾ. ਢਿੱਲੋਂ ਦੁਆਰਾ ਲਏ ਗਏ ਉਸਾਰੂ ਕਦਮ ਤਹਿਤ ਕਾਲਜ ’ਚ ਹਰੇਕ ਅੰਤਰ ਰਾਸ਼ਟਰੀ ਦਿਵਸ ਬਹੁਤ ਹੀ ਕਲਾਤਮਕ ਢੰਗ ਨਾਲ ਮਨਾਇਆ ਜਾਂਦਾ ਹੈ।ਇਸੇ ਲੜੀ ਤਹਿਤ ਹੀ ਅੰਤਰਰਾਸ਼ਟਰੀ ਡਾਂਸ ਦਿਵਸ ਦਾ ਆਯੋਜਨ ਕੀਤਾ ਗਿਆ।
ਡਾਂਸ ਮੁਕਾਬਲੇ ਮੌਕੇ ਪ੍ਰਿੰਸੀਪਲ ਡਾ. ਢਿੱਲੋਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਡਾਂਸ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਭਵਿੱਖ ’ਚ ਡਾਂਸ ਦੀ ਆਪਣੀ ਇਸ ਕਲਾ ਨੂੰ ਹੋਰ ਨਿਖਾਰਣ ਲਈ ਪ੍ਰੇਰਿਤ ਕੀਤਾ। ਇਸ ਡਾਂਸ ਮੁਕਾਬਲੇ ’ਚ ਅਨਮੋਲਦੀਪ ਕੌਰ ਨੇ ਪਹਿਲੀ, ਪ੍ਰੀਤਿਕਾ ਨੇ ਦੂਸਰੀ ਅਤੇ ਦੀਪਾਲੀ ਅਤੇ ਵਿਸ਼ਾਖਾ ਨੇ ਤੀਸਰਾ ਸਥਾਨ ਹਾਸਲ ਕੀਤੀ।ਡਾ. ਢਿੱਲੋਂ ਨੇ ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਕਾਲਜ ਦੇ ਪਿਛਲੇ ਬੈਚ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ, ਨਵਜੋਤ ਕੌਰ ਅਤੇ ਮਨਪ੍ਰੀਤ ਕੌਰ, ਜੋ ਕਿ ਕਾਲਜ ਗਿੱਧਾ ਟੀਮ ਦੀਆਂ ਮੈਂਬਰ ਰਹਿ ਚੁੱਕੀਆਂ ਸਨ, ਨੂੰ ਉਨ੍ਹਾਂ ਦੀ ਡਾਂਸ ਦੀ ਕਲਾ ਅਤੇ ਕਾਲਜ ਪ੍ਰਤੀ ਉਨ੍ਹਾਂ ਦੀ ਸੇਵਾ ਭਾਵਨਾ ਲਈ ਮੋਮੈਂਟੋ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਡਾਂਸ ਦਿਵਸ ਦਾ ਆਯੋਜਨ ਡਾ. ਸਤਿੰਦਰ ਢਿੱਲੋਂ, ਸ੍ਰੀਮਤੀ ਰਾਜਵਿੰਦਰ ਕੌਰ ਸੇਖੋਂ, ਸ੍ਰੀਮਤੀ ਮਨਪ੍ਰੀਤ ਕੌਰ ਚੀਮਾ ਅਤੇ ਸ੍ਰੀਮਤੀ ਰਾਜਵਿੰਦਰ ਕੌਰ ਭੱਟੀ ਦੁਆਰਾ ਕੀਤਾ ਗਿਆ।
ਇਸ ਮੌਕੇ ਡਾ. ਦੀਪਿਕਾ ਕੋਹਲੀ, ਡਾ. ਮਨਿੰਦਰ ਕੌਰ, ਡਾ. ਰਾਜਵਿੰਦਰ ਕੌਰ, ਡਾ. ਗੁਰਜੀਤ ਕੌਰ, ਡਾ. ਨਿਰਮਲਜੀਤ ਕੌਰ, ਡਾ. ਪੂਨਮਪ੍ਰੀਤ ਕੌਰ, ਡਾ. ਬਿੰਦੂ ਸ਼ਰਮਾ ਆਦਿ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।
Check Also
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਵਿਖੇ ਬਿਜਨਸ ਬਲਾਸਟਰ ਮੇਲਾ ਕਰਵਾਇਆ
ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਪਿੱਛਲੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਵਿਖੇ ਸਕੂਲ …