ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਸਤਾਨਕ ਪਾਸਪੋਰਟ ਅਫਸਰ ਰਾਜ ਕੁਮਾਰ ਬਾਲੀ ਨੇ ਦੱਸਿਆ ਕਿ 12 ਮਈ ਨੂੰ ਪਾਸਪੋਰਟ ਸੇਵਾ ਕੇਂਦਰ ਮਾਲ ਰੋਡ ਵਿਖੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੀ ਲੋਕਾਂ ਦੀ ਸਹੂਲਤ ਲਈ ਪਾਸਪੋਰਟ ਮੇਲਾ ਲਗਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਬਿਨੈਕਾਰ ਉਨ੍ਹਾਂ ਦੀ ਵੈਬਸਾਈਟ … `ਤੇ ਜਾ ਕੇ ਸਮਾਂ ਲੈ ਸਕਦੇ ਹਨ।ਉਨ੍ਹਾਂ ਨੇ ਬਿਨੈਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਸਾਰੇ ਮੂਲ ਦਸਤਾਵੇਜ ਅਤੇ ਫੋਟੋ ਕਾਪੀਆਂ ਨਾਲ ਲੈ ਕੇ ਆਉਣ।12 ਮਈ ਦੇ ਪਾਸਪੋਰਟ ਮੇਲੇ ਲਈ 9.00 ਮਈ ਨੂੰ ਉਹ ਸ਼ਾਮ 5.00 ਵਜੇ ਤੱਕ ਮਿਲਣ ਦਾ ਸਮਾਂ ਲੈ ਸਕਦੇ ਹਨ।ਬਾਲੀ ਨੇ ਅੱਗੇ ਦੱਸਿਆ ਕਿ ਇਸ ਪਾਸਪੋਰਟ ਮੇਲੇ ਵਿੱਚ ਤਤਕਾਲ ਸਕੀਮ, ਪੀ.ਸੀ.ਸੀ ਅਤੇ ਵਾਕ ਇਨ ਸ਼੍ਰੇਣੀਆਂ ਤਹਿਤ ਪਾਸਪੋਰਟ ਜਾਰੀ ਕਰਨ ਲਈ ਅਰਜੀਆਂ ਇਸ ਮੇਲੇ ਦੌਰਾਨ ਨਹੀਂ ਵਿਚਾਰੀਆਂ ਜਾਣਗੀਆਂ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media