Saturday, October 10, 2026

ਪਿੰਡ ਕੁੱਲੇਵਾਲ ਵਿਖੇ ਕਬੂਤਰਾਂ ਦੀ ਉਡਾਨ `ਚ ਸੋਹਣ ਸਿੰਘ ਨੀਲੋਂ ਦੇ ਕਬੂਤਰ ਨੇ ਮਾਰੀ ਬਾਜ਼ੀ

PPN1008201817ਸਮਰਾਲਾ, 10 ਮਈ (ਪੰਜਾਬ ਪੋਸਟ- ਕੰਗ) – ਇਥੋਂ ਨੇੜਲੇ ਪਿੰਡ ਕੁੱਲੇਵਾਲ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੂਤਰਾਂ ਦੀਆਂ ਉਡਾਨਾਂ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਬਾਠ, ਇੰਦਰਜੀਤ ਸਿੰਘ ਪ੍ਰਧਾਨ ਦੱਸਿਆ ਕਿ ਇਸ ਕਬੂਤਰਬਾਜੀ ਦੇ ਮੁਕਾਬਲੇ ਵਿੱਚ 58 ਕਬੂਤਰਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੇ ਅਸਮਾਨ ਵਿੱਚ ਛੱਡਿਆ ਗਿਆ।ਸੋਹਣ ਸਿੰਘ ਨੀਲੋਂ ਦੇ ਕਬੂਤਰ ਨੇ ਸਾਰੇ ਕਬੂਤਰਾਂ ਨੂੰ ਮਾਤ ਦਿੰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ।ਜਗਨੂਰ ਚੀਮਾ ਦਾ ਕਬੂਤਰ ਦੂਜੇ ਸਥਾਨ ਤੇ ਰਿਹਾ।ਗੁਰਲਾਲ ਸਿੰਘ ਟੋਡਰਪੁਰ ਦੇ ਕਬੂਤਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਜੇਤੂ ਕਬੂਤਰਾਂ ਨੂੰ ਇਨਾਮ ਵੰਡਣ ਲਈ ਵਰਿੰਦਰ ਸਿੰਘ ਸੇਖੋਂ ਸੂਬਾ ਮੀਤ ਪ੍ਰਧਾਨ ਯੂਥ ਅਕਾਲੀ (ਅੰਮਿ੍ਰਤਸਰ), ਸ਼ੇਰ ਸਿੰਘ ਨੰਬਰਦਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਕਬੂਤਰਬਾਜੀ ਦੇ ਇਸ ਮੁਕਾਬਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅਵਤਾਰ ਸਿੰਘ ਬਾਠ ਸਰਪ੍ਰਸਤ, ਇੰਦਰਜੀਤ ਸਿੰਘ ਪ੍ਰਧਾਨ, ਪਰਵਿੰਦਰਜੀਤ ਸਿੰਘ, ਪਰਵਿੰਦਰ ਸਿੰਘ ਸੈਕਟਰੀ, ਮਦਨਜੀਤ ਸਿੰਘ ਸੇਖੋਂ, ਸਤਨਾਮ ਸਿੰਘ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਪੂਰਨ ਸਹਿਯੋਗ ਦਿੱਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply