Wednesday, June 18, 2025
Breaking News

ਢਡਿਆਲਾ ਨਜ਼ਾਰਾ ਸਕੂਲ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

PPN11081403
ਬਟਾਲਾ, 11 ਅਗਸਤ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵੱਲੋਂ ਸਮੇਂ ਸਮੇ ਜਾਰੀ ਹਦਾਇਤਾਂ ‘ਤੇ ਜਾਰੀ ਗਰਾਂਟਾਂ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਗੁਰਦਾਸਪੁਰ ਵਿਖੇ ਲੋੜ ਵੰਦ ਵਿਦਿਆਰਥੀਆਂ ਨੂੰ ਸਕੂਲ ਵਿਖੇ ਵਰਦੀਆਂ ਵੰਡੀਆਂ ਗਈਆਂ।ਮੁੱਖ ਅਧਿਆਪਕ ਜਸਵਿੰਦਰ ਸਿੰਘ ਤੇ ਸਕੂਲ ਮੈਨੇਜਮੈਟ ਕਮੇਟੀ ਵੱਲੋ ਵਰਦੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਾਪਤ ਗਰਾਂਟ ਅਨੂਸਾਰ ਵਰਦੀਆਂ ਦੀ ਵੰਡ ਕਰ ਦਿਤੀ ਗਈ ਹੈ। ਸਰਕਾਰ ਵੱਲੋ ਪ੍ਰਾਪਤ ਗਰਾਂਟਾ ਦੀ ਸਹੀ ਵਰਤੋ ਕਰਕੇ ਵਿਦਿਆਰਥੀਆ ਪਹਿਲ ਦੇ ਅਧਾਰ ਤੇ ਸਹੂਲਤਾਂ ਦੇਣੀ ਸਾਡਾ ਮੁੱਖ ਮਕਸਦ ਹੈ ਸਮੁੱਚੇ ਸਟਾਫ ਮੈਬਰਾਂ ਵੱਲੋਂ ਸਹੁਲਤਾਂ ਤੇ ਨਾਲ-ਨਾਲ ਪੜਾਈ ਪੱਖੋਂ ਵੀ ਵਿਦਿਆਰਥੀਆਂ ਦੀ ਵਧੀਆਂ ਕਾਰਗੁਜਾਰੀ ਹੈ। ਇਸ ਮੌਕੇ ਜਸਦਿੰਵਰ ਸਿੰਘ ਮੁੱਖ ਅਧਿਆਪਕ, ਰਜਿੰਦਰ ਕੁਮਾਰ, ਅਮਰੀਕ ਸਿੰਘ, ਸਤਵਿੰਦਰਪਾਲ ਸਿੰਘ, ਪ੍ਰਧਾਨ ਪ੍ਰੇਮਪਾਲ ਸਿੰਘ, ਪਰਮਜੀਤ ਕੌਰ, ਪਰਮਬੀਰ ,ਰਮਿੰਦਰ ਕੌਰ, ਮੀਨਾ, ਸਤਨਾਮ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply