ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇੇ ‘ਸਿਹਤਮੰਦ ਭੋਜਨ ਆਦਤਾਂ’ ਵਿਸ਼ੇ `ਤੇ ਸੈਮੀਨਾਰ ਦਾ
ਆਯੋਜਨ ਕੀਤਾ।ਕਾਲਜ ਦੇ ਦੋ ਵਿਭਾਗਾਂ ਪੋਸਟ ਗ੍ਰੈਜੂਏਟ ਵਿਭਾਗ ਕਾਮਰਸ ਤੇ ਬਿਜ਼ਨਸ ਐਂਡ ਐਡਮਨੀਸਟ੍ਰੇਸ਼ਨ ਅਤੇ ਕੌਸਮੈਟੋਲੌਜੀ ਵਿਭਾਗ ਦੇ ਨਾਲ ਐਨ.ਐਸ.ਐਸ ਯੂਨਿਟ ਨੇ ਮਿਲ ਕੇ ਸੈਮੀਨਾਰ ਕਰਵਾਇਆ।ਡਾ. ਅਮਨਦੀਪ ਬਿਜਰਾਲ ਐਸ.ਐਮ.ੳ ਅਮਨਦੀਪ ਹਸਪਤਾਲ ਅਤੇ ਕਲੀਨਿਕ ਨੇ ਸਿਹਤਮੰਦ ਭੋਜਨ ਦੀਆਂ ਆਦਤਾਂ ਦੇ ਵਿਸ਼ੇ `ਤੇ ਭਾਸ਼ਣ ਦਿੱਤਾ।ਉਹਨਾਂ ਨੇ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਚੰਗੀਆਂ ਅਤੇ ਸਿਹਤਮੰਦ ਭੋਜਨ ਦੀਆਂ ਆਦਤਾਂ ਪ੍ਰਤੀ ਉਤਸ਼ਾਹਿਤ ਕਰਦਿਆਂ ਦਿਨ ਦੀ ਸ਼ੁਰੂਆਤ ਵਿਚ ਸਿਹਤਮੰਦ ਨਾਸ਼ਤੇ ਦੇ ਮਹੱਤਵ ਬਾਰੇ ਦੱਸਿਆ।ਬਿਮਾਰੀਆਂ ਨੂੰ ਰੋਕਣ ਲਈ ਜੋ ਖੁਰਾਕ ਲੈਣੀ ਚਾਹੀਦੀ ਹੈ ਉਸ ਬਾਰੇ ਪੁੱਛੇ ਸਵਾਲਾਂ ਦੇ ਉੱਤਰ ਦਿੱਤੇ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆਂ ਨੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਆ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media