ਚੰਡੀਗੜ੍ਹ, 13 ਮਈ (ਪੰਜਾਬ ਪੋਸਟ ਬਿਊਰੋ) – ਐਂਟੀ ਏਜਿੰਗ ਫਾਉਂਡੇਸ਼ਨ (ਸੋਸਾਇਟੀ ਆਫ ਰਿਜੇਨਰੇਟਿਵ ਏਸਥੇਟਿਕ ਐਂਡ ਫੰਕਸ਼ਨਲ ਮੈਡੀਸਿਨ) ਅਤੇ ਇੰਡਿਅਨ
ਸਟੇਮ ਸੇਲ ਸਟਡੀ ਗਰੁੱਪ ਵਲੋਂ ਦੋ ਦਿਨਾਂ ਦੂਸਰਾ ਇੰਟਰਨੈਸ਼ਨਲ ਰਿਜੇਨਰੇਟਿਵ ਮੈਡੀਸਨ ਕਾਨਕਲੇਵ 2018 ਐਤਵਾਰ ਨੂੰ ਨਵੇਂ ਵਿਚਾਰਾਂ ਅਤੇ ਖੋਜਕਾਰਾਂ ਦੇ ਨਾਲ ਖਤਮ ਹੋਇਆ।ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਐਂਟੀ ਏਜਿੰਗ ਫਾਊਂਡੇਸ਼ਨ ਦੇ ਪ੍ਰਧਾਨ ਡਾ. ਪ੍ਰਭੂ ਮਿਸ਼ਰਾ ਨੇ ਕਿਹਾ ਕਿ ਸਟੈਮ ਸੈਲ ਖੋਜ ਅਤੇ ਇਲਾਜ ਰਾਹੀਂ, ਸਾਨੂੰ ਇਹ ਪਤਾ ਚੱਲ ਰਿਹਾ ਹੈ ਕਿ ਬੀਮਾਰੀ ਅਤੇ ਢਲਦੀ ਉਮਰ ਵਿੱਚ ਕਿਵੇਂ ਆਪਣੇ ਸਰੀਰ ਨੂੰ ਫਿਰ ਤੋਂ ਜਵਾਨ, ਮਜ਼ਬੂਤ ਅਤੇ ਸਮਰੱਥ ਬਣਾਇਆ ਜਾ ਸਕਦਾ ਹੈ।ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਵੱਖ-ਵੱਖ ਸਟੈਮ ਸੈਲ ਥੈਰੇਪੀਆਂ ਨਾਲ ਫਾਇਦਾ ਹੋਇਆ ਹੈ।ਹਾਲਾਂਕਿ ਇਹ ਹੁਣ ਸ਼ੁਰੂਆਤੀ ਦੌਰ ਹੈ।ਅਜੇ ਇਸ ਖੇਤਰ ਵਿਚ ਬਹੁਤ ਸਾਰਾ ਕੰਮ ਹੋਣਾ ਬਾਕੀ ਹੈ ਅਤੇ ਇਸ ਵਿੱਚ ਬੇਅੰਤ ਸੰਭਾਵਨਾਵਾਂ ਹਨ।
ਇੰਡੀਅਨ ਸਟੈਮ ਸੈਲ ਸਟੱਡੀ ਗਰੁੱਪ ਦੇ ਪ੍ਰਧਾਨ ਤੇ ਕਾਨਫਰੰਸ ਦੇ ਵਿਗਿਆਨਕ ਚੇਅਰਮੈਨ ਡਾ. ਮਨੀਸ਼ ਖੰਨਾ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਅੱਜ ਦੀ ਕਾਨਫਰੰਸ ਭਾਰਤ ਵਿੱਚ ਹੁਣ ਤੱਕ ਦੀ ਹੋਈ ਸਟੈਮ ਸੈਲ ਕਾਨਫਰੰਸਾਂ ਵਿੱਚੋ ਸਭ ਤੋਂ ਵੱਡੀ ਕਾਨਫਰੰਸ ਸਾਬਤ ਹੋਣ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਇਥੇ ਦੁਨੀਆਂ ਭਰ ਦੇ ਵਿਗਿਆਨੀਆਂ ਦੇ ਨਾਲ-ਨਾਲ ਉਦਯੋਗ ਅਤੇ ਨਿਵੇਸ਼ ਦੇ ਖੇਤਰ ਦੇ ਮਾਹਿਰ ਵੀ ਸ਼ਾਮਲ ਹੋ ਰਹੇ ਹਨ, ਜੋ ਕਿ ਇੱਕ ਅਹਿਮ ਪ੍ਰਾਪਤੀ ਹੈ।ਡਾ: ਖੰਨਾ ਨੇ ਕਿਹਾ ਕਿ ਅਥੋਪੈਡਿਕਸ, ਕੈਂਸਰ, ਸ਼ੁਗਰ ਜਿਵੇਂ ਮੇਟਾਬੋਲਿਕ ਡਿਸਆਰਡਰਸ, ਜਿਗਰ ਨਾਲ ਸੰਬੰਧਿਤ ਬਿਮਾਰੀਆਂ, ਕਾਰਡੀਕ ਫੇਲੀਅਰ, ਐਸਥੇਟਿਕ ਅਤੇ ਆਟੋ ਇੰਮਿਊਨ ਡਿਸੀਸ ਆਦਿ ਦੇ ਇਲਾਜ ਅਤੇ ਰੋਕਥਾਮ ਵਿੱਚ ਸਟੈਮ ਸੈਲ ਖੋਜ ਵਿੱਚ ਖਾਸ ਦਿਲਚਸਪੀ ਇਕ ਗਲੋਬਲ ਫੋਕਸ ਦੀ ਇੱਕ ਝਲਕ ਦਿਖਾ ਰਹੀ ਹੈ।ਕਾਨਫਰੰਸ ਦੇ ਪ੍ਰਬੰਧਕ ਚੇਅਰਮੈਨ ਡਾ. ਰਾਜੇਸ਼ ਗੁਲਿਆ ਨੇ ਵੀ ਆਪਣੇ ਵਿਚਾਰ ਰੱਖੇ।ਕਾਨਕਲੇਵ ਦਾ ਉਦਘਾਟਨ ਪੰਜਾਬ ਮੈਡੀਕਲ ਕੌਂਸਲ ਦੇ ਡਾ. ਵਿਜੈ ਨੇ ਕੀਤਾ ਅਤੇ ਦੱਸਿਆ ਕਿ ਸਾਰੇ ਡਾਕਟਰਾਂ ਨੂੰ ਸੀ.ਐਮ.ਈ ਦੇ 16 ਘੰਟਿਆਂ ਦੇ ਪੁਆਇੰਟਸ ਦਾ ਸਰਟੀਫਿਕੇਟ ਵੀ ਪੰਜਾਬ ਮੈਡੀਕਲ ਕੌਂਸਲ ਦੇ ਵਲੋਂ ਦਿੱਤਾ ਜਾਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media